kanpur rapists nsa: ਕਾਨਪੁਰ ‘ਚ ਇੱਕ ਮਾਸੂਮ ਬੱਚੀ ਦਾ ਰੇਪ ਕਰਨ ਵਾਲੇ ਅਤੇ ਕਲੇਜਾ ਕੱਢਣ ਵਾਲੇ ਹਥਿਆਰਿਆਂ ‘ਤੇ ਪੁਲਿਸ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਭਾਵ ਐੱਨਐੱਸਏ ਲੱਗਾ ਦਿੱਤਾ ਹੈ।ਕਾਨਪੁਰ ਦੇ ਘਾਟਮਪੁਰ ਇਲਾਕੇ ਦੇ ਇੱਕ ਪਿੰਡ ‘ਚ ਪਿਛਲੇ ਸਾਲ 14 ਨਵੰਬਰ ਨੂੰ ਦੀਵਾਲੀ ਦੀ ਰਾਤ 7 ਸਾਲ ਦੀ ਮਾਸੂਮ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਸੀ।ਇਸ ਬੱਚੀ ਦੀ ਬਾਡੀ ਪਿੰਡ ਦੇ ਬਾਹਰ ਬਣੇ ਕਾਲੀ ਮਾਂ ਦੇ ਮੰਦਿਰ ਦੇ ਕੋਲ ਮਿਲੀ ਸੀ ਅਤੇ ਉਸਦੇ ਸਰੀਰ ਨੂੰ ਬੁਰੀ ਤਰਾਂ ਕੱਟ ਕੇ ਉਸਦਾ ਕਲੇਜਾ ਕੱਢਿਆ ਗਿਆ ਸੀ।
ਕਿਉਂਕਿ ਉਸ ਰਾਤ ਦੀਵਾਲੀ ਸੀ ਇਸ ਲਈ ਪੁਲਿਸ ਨੂੰ ਇਸ ਬੱਚੀ ਦੀ ਬਾਡੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਸ਼ੱਕ ਹੋਇਆ ਸੀ ਕਿ ਹੋ ਸਕਦਾ ਹੈ ਕਿ ਕਿਸੇ ਨੇ ਬੱਚੀ ਦੀ ਹੱਤਿਆ ਲਈ ਤੰਤਰ-ਮੰਤਰ ਦਾ ਸਹਾਰਾ ਲਿਆ ਹੋਵੇ।ਪੁਲਿਸ ਨੂੰ ਇਸ ਮਾਮਲੇ ‘ਚ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਬੱਚੀ ਆਖਿਰੀ ਵਾਰ ਪਿੰਡ ‘ਚ ਅੰਕੁਲ ਨਾਮ ਦੇ ਸਖਸ਼ ਦੇ ਨਾਲ ਦੇਖੀ ਗਈ ਸੀ ਅਤੇ ਉਹ ਇਸ ਬੱਚੀ ਨੂੰ ਟਾਫੀ ਦਿਵਾਉਣ ਲੈ ਗਿਆ ਸੀ।
ਪੁਲਿਸ ਨੇ ਜਦੋਂ ਅੰਕੁਲ ਨੂੰ ਫੜਿਆ ਤਾਂ ਉਨਾਂ੍ਹ ਨੂੰ ਅੰਧਵਿਸ਼ਵਾਸ਼ ਨਾਲ ਜੁੜੀ ਇੱਕ ਭਿਆਨਕ ਕਹਾਣੀ ਬਾਰੇ ਪਤਾ ਲੱਗਾ।ਅੰਕੁਲ ਨੇ ਆਪਣੇ ਸਾਥੀ ਵੀਰੇਂਦਰ ਨਾਲ ਮਿਲ ਕੇ ਬੱਚੀ ਦੀ ਹੱਤਿਆ ਕੀਤੀ ਸੀ ਪਰ ਉਸਨੇ ਜਦੋਂ ਹੱਤਿਆ ਦੇ ਬਾਰੇ ‘ਚ ਖੁਲਾਸਾ ਕੀਤਾ ਤਾਂ ਲੋਕਾਂ ਦੇ ਹੋਸ਼ ਉੱਡ ਗਏ।ਅੰਕੁਲ ਨੇ ਕਿਹਾ ਕਿ ਅਸੀਂ ਹੱਤਿਆ ਤੋਂ ਪਹਿਲਾਂ ਇਸ ਲੜਕੀ ਦਾ ਰੇਪ ਕੀਤਾ ਸੀ ਅਤੇ ਫਿਰ ਉਸਦਾ ਪੇਟ ਕੱਟ ਕੇ ਉਸਦਾ ਕਲੇਜਾ ਕੱਢ ਲਿਆ ਸੀ।
ਅੰਕੁਲ ਨੇ ਕਿਹਾ ਕਿ ਇਸ ਬੱਚੀ ਦੀ ਹੱਤਿਆ ਪਿੰਡ ਦੇ ਹੀ ਰਹਿਣ ਵਾਲੇ ਪਰਸ਼ੂਰਾਮ ਅਤੇ ਉਸਦੀ ਪਤਨੀ ਸੁਨੈਨਾ ਨੇ ਕਰਵਾਈ ਸੀ।ਇਸ ਜੋੜੇ ਦੇ ਬੱਚਾ ਨਹੀਂ ਸੀ ਇਸਲਈ ਔਲਾਦ ਪਾਉਣ ਲਈ ਇਸ ਪਤੀ ਪਤਨੀ ਨੇ ਅੰਧਵਿਸ਼ਵਾਸ ਦਾ ਸਹਾਰਾ ਲਿਆ ਸੀ ਅਤੇ ਮੈਨੂੰ ਅਤੇ ਵੀਰੇਂਦਰ ਨੂੰ ਇਸ ਕੰਮ ਲਈ ਪਤੀ-ਪਤਨੀ ਨੇ 10 ਹਜ਼ਾਰ ਰੁਪਏ ਦਿੱਤੇ ਸਨ।ਇਸ ਮਾਮਲੇ ‘ਚ ਪਰਸ਼ੁਰਾਮ ਨੇ ਕਿਹਾ ਕਿ ਮੇਰੀ ਔਲਾਦ ਪੈਦਾ ਨਹੀਂ ਹੋ ਰਹੀ ਸੀ।
ਡਾਕਟਰਾਂ ਦੇ ਇਲਾਜ ਨਾਲ ਕੋਈ ਲਾਭ ਨਹੀਂ ਹੋਇਆ ਤਾਂ ਮੈਂ ਰੇਲਵੇ ਸਟੇਸ਼ਨ ‘ਤੇ ਵਿਕਣ ਵਾਲੀ ਤੰਤਰ-ਮੰਤਰ ਦੀਆਂ ਕਿਤਾਬਾਂ ਨੂੰ ਪੜਨਾਂ ਸ਼ੁਰੂ ਕੀਤਾ।ਅਜਿਹੀ ਹੀ ਇੱਕ ਕਿਤਾਬ ‘ਚ ਮੈਂ ਦੇਖਿਆ ਕਿ ਜੇਕਰ ਕਿਸੇ ਬੱਚੀ ਦੇ ਸਰੀਰ ਦੇ ਅੰਗ ਨੂੰ ਦੀਵਾਲੀ ਦੀ ਰਾਤ ਔਰਤ ਨੂੰ ਖਵਾਇਆ ਜਾਵੇ ਤਾਂ ਬੱਚਾ ਹੋ ਜਾਂਦਾ ਹੈ।ਇਸ ਤੋਂ ਬਾਅਦ ਪੁਲਿਸ ਨੇ ਬੱਚੀ ਦਾ ਕਲੇਜਾ ਖਾਣ ਵਾਲੇ ਸਖਸ਼ ਪਰਸ਼ੂਰਾਮ ਅਤੇ ਉਸਦੀ ਪਤਨੀ ਸੁਨੈਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ।ਇਹ ਮਾਮਲਾ ਇੰਨਾ ਚਰਚਿਤ ਹੋਇਆ ਸੀ ਕਿ ਖੁਦ ਸੂਬੇ ਦੇ ਸੀਐੱਮ ਯੋਗੀ ਨੇ ਜਾਇਜਾ ਲਿਆ ਸੀ।ਉਨਾਂ੍ਹ ਨੇ ਬੱਚੀ ਦੇ ਘਰਵਾਲਿਾਂ ਨੂੰ ਪੰਜ ਲੱਖ ਦੀ ਆਰਥਿਕ ਸਹਾਇਤਾ ਵੀ ਦਿੱਤੀ ਸੀ।