kanta- prasad who runs baba ka dhaba: ‘ਬਾਬਾ ਕਾ ਢਾਬਾ’ ਇਹ ਨਾਮ ਤਾਂ ਅਸੀਂ ਸਾਰਿਆਂ ਨੇ ਸੁਣਿਆ ਹੈ।ਇਹ ਉਹੀ ਸ਼ਖਸ ਹਨ ਜੋ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕਾਫੀ ਛਾਏ ਹੋਏ ਸਨ।ਇੱਕ ਵਾਰ ਫਿਰ ਇਸ ਨਾਮ ਦੀ ਚਰਚਾ ਛਿੜ ਗਈ ਹੈ ਕਿ ਉਸ ਦਾ ਕਾਰਨ ਹੈ ਬਾਬਾ ਕਾ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲਣਾ।ਕਾਂਤਾ ਪ੍ਰਸਾਦ ਨੇ ਦੱਸਿਆ ਕਿ ਪਹਿਲੀ ਧਮਕੀ ਉਨ੍ਹਾਂ ਨੂੰ 14 ਦਸੰਬਰ ਨੂੰ ਮਿਲੀ ਅਤੇ ਦੂਜੀ ਧਮਕੀ ਉਸ ਤੋਂ ਬਾਅਦ 8 ਦਸੰਬਰ ਨੂੰ ਮਿਲਿਆ।ਬਾਬਾ ਕਾ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਦੀ ਮੰਨੀਆਂ ਤਾਂ 14 ਨਵੰਬਰ ਨੂੰ ਜਦੋਂ ਉਹ ਆਪਣੇ ਢਾਬੇ ‘ਤੇ ਸਨ ਤਾਂ ਤਿੰਨ ਲੜਕੇ ਪਹੁੰਚੇ ਪਹਿਲਾਂ ਤਾਂ ਉਨ੍ਹਾਂ ਲੜਕਿਆਂ ਨੇ ਢਾਬੇ ‘ਤੇ ਚਾਹ ਪੀਤੀ ਅਤੇ ਉਸਤੋਂ ਬਾਅਦ ਕਿਹਾ ਕਿ ਤੁਸੀਂ ਗੌਰਵ ਦੇ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਹੈ ਇੱਕ ਲੜਕੇ ਨੇ ਕਿਹਾ ਕਿ
ਮੈਂ ਗੌਰਵ ਦਾ ਭਰਾ ਹਾਂ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।ਦੱਸਣਯੋਗ ਹੈ ਕਿ ਗੌਰਵ ਇੱਕ ਯੂਟਿਊਬਰ ਹਨ ਜਿਸ ਨੇ ਬਾਬਾ ਦੇ ਢਾਬੇ ਦੀਆਂ ਵੀਡੀਓ ਬਣਾਈਆਂ ਸਨ ਅਤੇ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ।ਗੌਰਵ ਨੇ ਵੀਡੀਓ ‘ਚ ਕਾਂਤਾ ਪ੍ਰਸਾਦ ਦੀ ਮੱਦਦ ਕਰਨ ਲਈ ਵੀ ਕਿਹਾ ਸੀ ਜਿਸ ਦੇ ਬਾਅਦ ਬਾਬਾ ਕਾਂਤਾ ਪ੍ਰਸਾਦ ਦੇ ਅਕਾਉਂਟ ‘ਚ ਲੱਖਾਂ ਰੁਪਏ ਆਏ ਸੀ।ਇਸ ਤੋਂ ਬਾਅਦ ਬਾਬਾ ਨੇ ਦੋਸ਼ ਲਾਇਆ ਸੀ ਕਿ ਕੁਝ ਪੈਸੇ ਗੌਰਵ ਵਾਸਨ ਦੇ ਅਕਾਉਂਟ ‘ਚ ਵੀ ਆਇਆ ਹੈ ਪਰ ਗੌਰਵ ਨੇ ਦੋਸ਼ ਨੂੰ ਗਲਤ ਦੱਸਿਆ ਸੀ ਬਾਬਾ ਨੇ ਇਸ ਮਾਮਲੇ ਦੀ ਸ਼ਿਕਾਇਤ ਵੀ ਪੁਲਸ ‘ਚ ਕੀਤੀ ਸੀ ਉਦੋਂ ਤੋਂ ਬਾਬਾ ਕਾਂਤਾ ਪ੍ਰਸਾਦ ਅਤੇ ਗੌਰਵ ਦੇ ਵਿਚਾਲੇ ਵਿਵਾਦਾਂ ਦਾ ਦੌਰ ਚੱਲ ਰਿਹਾ ਹੈ।ਉਥੇ ਦਿੱਲੀ ਪੁਲਸ ਨੇ ਸ਼ਿਕਾਇਤ ਕੀਤੀ ਪੁਸ਼ਟੀ ਕਰਦਿਆ ਹੋਏ ਦੱਸਿਆ ਕਿ ਕਾਂਤਾ ਪ੍ਰਸਾਦ ਵਲੋਂ ਸ਼ਿਕਾਇਤ ਮਿਲੀ ਹੈ ਕਿ ਜਿਸਦੀ ਜਾਂਚ ਕੀਤੀ ਜਾ ਰਹੀ ਹੈ।ਉਥੇ ਗੌਰਵ ਨੇ ਵੀ ਇੱਕ ਸ਼ਿਕਾਇਤ ਦਿੱਤੀ ਹੈ ਜਿਸ ਨੇ ਉਸਨੇ ਲਿਖਿਆ ਹੈ ਟਾਰਗੇਟ ਕੀਤਾ ਜਾ ਰਿਹਾ ਹੈ।ਫਿਲਹਾਲ ਦਿੱਲੀ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।