4 ਜੁਲਾਈ ਤੋਂ ਸਾਵਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਕਾਂਵੜ ਯਾਤਰਾ ਸ਼ੁਰੂ ਹੋਣ ਵਾਲੀ ਹੈ । ਸਾਵਣ ਦੇ ਮਹੀਨੇ ਵਿੱਚ ਹਰਿਦੁਆਰ ਤੋਂ ਗੰਗਾ ਜਲ ਲਿਆ ਕੇ ਕਾਂਵੜੀਏ ਆਪਣੇ ਸ਼ਹਿਰ ਦੇ ਮੰਦਰਾਂ ਵਿੱਚ ਚੜ੍ਹਾਉਂਦੇ ਹਨ। ਹਰਿਆਣਾ ਵਿੱਚ ਕਾਵੜ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਅਤੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਕਾਂਵੜ ਲੈ ਕੇ ਆਉਂਦੀਆਂ ਹਨ । ਅਜਿਹੇ ਵਿੱਚ ਇਸ ਵਾਰ ਕਾਂਵੜ ਯਾਤਰਾ ਨੂੰ ਲੈ ਕੇ ਵਿਸ਼ੇਸ਼ ਨਿਯਮ ਬਣਾਏ ਗਏ ਹਨ । ਜਿਸ ਸਬੰਧੀ ਮੇਰਠ ਵਿੱਚ ਹਰਿਆਣਾ, ਦਿੱਲੀ, ਯੂਪੀ ਅਤੇ ਰਾਜਸਥਾਨ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ । ਇਸ ਲਈ ਇਸ ਵਾਰ ਕਾਂਵੜ ਯਾਤਰਾ ਨੂੰ ਲੈ ਕੇ ਇਹ ਨਿਯਮ ਬਣਾਏ ਗਏ ਹਨ।
ਇਸ ਵਾਰ 12 ਫੁੱਟ ਤੋਂ ਉੱਚੀ ਕਾਂਵੜ ਲਿਆਉਣ ‘ਤੇ ਬੈਨ ਲਗਾਇਆ ਗਿਆ ਹੈ । ਬਾਰਡਰ ‘ਤੇ ਕਾਂਵੜੀਆਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਉਹ ਆਪਣੇ ਨਾਲ ਬਰਛੇ, ਤ੍ਰਿਸ਼ੂਲ ਜਾਂ ਕਿਸੇ ਕਿਸਮ ਦਾ ਹਥਿਆਰ ਨਾ ਲੈ ਕੇ ਜਾ ਸਕਣ । ਉਨ੍ਹਾਂ ਦੇ ਆਈਡੀ ਕਾਰਡ ਦੀ ਵੀ ਜਾਂਚ ਕੀਤੀ ਜਾਵੇਗੀ । ਇਸ ਸਭ ਤੋਂ ਬਾਅਦ ਹੀ ਕਾਂਵੜ ਰੂਟ ਕਾਂਵੜੀਆਂ ਨੂੰ ਐਂਟਰੀ ਮਿਲੇਗੀ।
ਇਹ ਵੀ ਪੜ੍ਹੋ: CM ਮਾਨ ਨੇ ਜਲੰਧਰ ‘ਚ ਕੀਤਾ ਯੋਗਾ, ਕਿਹਾ ‘ਯੋਗ ਨੂੰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਤੱਕ ਲੈ ਕੇ ਜਾਵਾਂਗੇ’
ਇਸ ਵਾਰ ਕਾਂਵੜ ਯਾਤਰਾ ਨੂੰ 5 ਜ਼ੋਨਾਂ ਵਿੱਚ ਵੰਡਿਆ ਜਾਵੇਗਾ । ਕਾਂਵੜ ਮੇਲਾ ਖੇਤਰ ਨੂੰ 12 ਸੁਪਰਜ਼ੋਨਾਂ, 32 ਜ਼ੋਨਾਂ, 130 ਸੈਕਟਰਾਂ ਵਿੱਚ ਵੰਡਿਆ ਜਾਵੇਗਾ । ਹਰੇਕ ਨਾਕੇ ’ਤੇ 20 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ । ਵੱਖ-ਵੱਖ ਥਾਵਾਂ ‘ਤੇ ਪੁਲਿਸ ਚੌਕੀਆਂ ਹੋਣਗੀਆਂ । ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਹਰ 5 ਕਿਲੋਮੀਟਰ ਦੀ ਦੂਰੀ ‘ਤੇ ਸਿਹਤ ਕੈਂਪ ਲਗਾਇਆ ਜਾਵੇਗਾ । ਇਸ ਤੋਂ ਇਲਾਵਾ ਹਰਿਆਣਾ ਤੋਂ ਲੈ ਕੇ ਯੂਪੀ, ਦਿੱਲੀ, ਉਤਰਾਖੰਡ ਅਤੇ ਰਾਜਸਥਾਨ ਦੀਆਂ ਸਰਹੱਦਾਂ ‘ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਹੋਣਗੇ । ਇਸ ਤੋਂ ਇਲਾਵਾ ਬੰਬ ਨਿਰੋਧਕ ਦਸਤੇ, ਡਾਗ ਸਕੁਐਡ ਟੀਮ, ਆਈਬੀ ਇੰਟੈਲੀਜੈਂਸ ਦੀਆਂ ਟੀਮਾਂ ਨੂੰ ਵੀ ਅਲਰਟ ਮੋਡ ‘ਤੇ ਰੱਖਿਆ ਜਾਵੇਗਾ।
ਇਸ ਵਾਰ ਕਾਂਵੜ ਯਾਤਰਾ ਵਿੱਚ ਡੀਜੇ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ । ਬਸ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਡੀਜੇ ਦੀ ਆਵਾਜ਼ ਉੱਚੀ ਨਹੀਂ ਹੋਣੀ ਚਾਹੀਦੀ । ਡੀਜੇ ਉੱਚੀ ਆਵਾਜ਼ ਵਿੱਚ ਨਹੀਂ ਚਲਾਇਆ ਜਾ ਸਕਦਾ । ਡੀਜੇ ਦੀ ਆਵਾਜ਼ ਅਤੇ ਗੀਤਾਂ ਨੂੰ ਬਾਰੀਕੀ ਨਾਲ ਜਾਂਚਿਆ ਜਾਵੇਗਾ । ਇਸ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਡੀਜੇ ‘ਤੇ ਚੱਲ ਰਹੇ ਗੀਤਾਂ ਦੀ ਭਾਸ਼ਾ ਅਸ਼ਲੀਲ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: