Karnataka minister ramesh jarkiholi resigns : ਕਰਨਾਟਕ ਵਿੱਚ ਭਾਜਪਾ ਸਰਕਾਰ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਹੁਣ ਸੈਕਸ ਸੀਡੀ ਕਾਂਡ ‘ਚ ਘਿਰੇ ਕਰਨਾਟਕ ਸਰਕਾਰ ਦੇ ਮੰਤਰੀ ਰਮੇਸ਼ ਜਾਰਕੀਹੋਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਿਵਾਦ ਦੇ ਵਿਚਕਾਰ, ਬੁੱਧਵਾਰ ਨੂੰ, ਰਮੇਸ਼ ਜਾਰਕੀਹੋਲੀ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੂੰ ਭੇਜਿਆ ਹੈ। ਰਮੇਸ਼ ਜਾਰਕੀਹੋਲੀ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਖਿਲਾਫ ਲਗਾਏ ਗਏ ਸਾਰੇ ਦੋਸ਼ ਸੱਚ ਤੋਂ ਕੋਹਾਂ ਦੂਰ ਹਨ। ਮੈਂ ਇਸ ਮਾਮਲੇ ਵਿੱਚ ਬੇਕਸੂਰ ਸਾਬਿਤ ਹੋਵਾਂਗਾ, ਮੈਨੂੰ ਪੂਰਾ ਵਿਸ਼ਵਾਸ ਹੈ। ਪਰ ਮੈਂ ਨੈਤਿਕ ਅਧਾਰ ‘ਤੇ ਅਸਤੀਫਾ ਦਿੰਦਾ ਹਾਂ। ਤੁਹਾਨੂੰ ਦੱਸ ਦੇਈਏ ਕਿ ਪਿੱਛਲੇ ਹੀ ਦਿਨ ਕਰਨਾਟਕ ਵਿੱਚ ਇੱਕ ਸਮਾਜ ਸੇਵਕ ਨੇ ਸੀਡੀ ਜਾਰੀ ਕੀਤੀ ਸੀ। ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਮੰਤਰੀ ਰਮੇਸ਼ ਜਾਰਕੀਹੋਲੀ ਨੇ ਇੱਕ ਔਰਤ ਨੂੰ ਨੌਕਰੀ ਦੇਣ ਦੇ ਨਾਮ ਤੇ ਉਸ ਨਾਲ ਯੌਨ ਸ਼ੋਸ਼ਣ ਕੀਤਾ ਹੈ।
ਜਿਵੇ ਹੀ ਸੀਡੀ ਸਾਹਮਣੇ ਆਈ ਤਾਂ ਅਜਿਹਾ ਲੱਗਿਆ ਜਿਵੇਂ ਕਰਨਾਟਕ ਦੀ ਰਾਜਨੀਤੀ ਵਿੱਚ ਭੁਚਾਲ ਆ ਗਿਆ ਹੋਵੇ। ਕਾਂਗਰਸ ਪਾਰਟੀ ਵੱਲੋਂ ਓਸੇ ਸਮੇ ਤੋਂ ਹੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ, ਨਾਲ ਹੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਜਾ ਰਿਹਾ ਸੀ। ਰਮੇਸ਼ ਜਾਰਕੀਹੋਲੀ ਕਰਨਾਟਕ ਸਰਕਾਰ ਵਿੱਚ ਜਲ ਸਰੋਤ ਮੰਤਰੀ ਸਨ। ਇਹ ਦੋਸ਼ ਲਾਇਆ ਗਿਆ ਸੀ ਕਿ ਜਾਰਕੀਹੋਲੀ ਨੇ ਕਰਨਾਟਕ ਪਾਵਰ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਿੱਚ ਨੌਕਰੀ ਦੇਣ ਦੇ ਨਾਮ ‘ਤੇ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਨਾਲ ਸਬੰਧਤ ਸੀਡੀ ਸਮਾਜ ਸੇਵੀ ਦਿਨੇਸ਼ ਕੱਲਹੱਲੀ ਨੇ ਜਾਰੀ ਕੀਤੀ ਸੀ।
ਇਹ ਵੀ ਦੇਖੋ : ਲੜਕੀ ਨਾਲ ਗਲਤ ਕੰਮ ਕਰਦਾ ਫੜਿਆ ਗਿਆ ਭਾਜਪਾ ਦਾ ਵੱਡਾ ਮੰਤਰੀ, ਕੈਮਰੇ ‘ਚ ਕੈਦ ਹੋਈ ਪੂਰੀ ਕਰਤੂਤ !