ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਬੁੱਧਵਾਰ ਨੂੰ ਮੋਦੀ ਸਰਕਾਰ ਵੱਲੋਂ ਖੋਲ੍ਹ ਦਿੱਤਾ ਗਿਆ ਹੈ । ਲਾਂਘਾ ਖੁੱਲ੍ਹਣ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੇ ਮੰਤਰੀਆਂ ਦਾ ਇੱਕ ਜੱਥਾ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਾਸਪੋਰਟ ਹੈ ਤੁਹਾਡੇ ਕੋਲ ਤਾਂ ਤੁਸੀਂ ਇਹ ਰਜਿਸਟ੍ਰੇਸ਼ਨ ਆਨਲਾਈਨ ਕਰ ਸਕਦੇ ਹੋ। ਆਓ ਜਾਣਦੇ ਹਾਂ ਸਾਰਾ ਪ੍ਰੋਸੈੱਸ-
ਕਿਸ ਤਰ੍ਹਾਂ ਹੋਵੇਗੀ ਰਜਿਸਟ੍ਰੇਸ਼ਨ
ਜਿਹੜੇ ਲੋਕ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਹ ਰਜਿਸਟ੍ਰੇਸ਼ਨ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ prakashpurb550.mha.gov.in/kpr ਰਾਹੀਂ ਕੀਤੀ ਜਾਵੇਗੀ। ਜਿੱਥੇ ਬੁਕਿੰਗ ਪ੍ਰਕਿਰਿਆ ‘ਤੇ ਕਲਿੱਕ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਫਾਰਮ ਭਰਨ ਲਈ ਨਿਰਦੇਸ਼ਾਂ ਨੂੰ ਪੜ੍ਹਨਾ ਹੋਵੇਗਾ ।
ਇਸ ਵੈਬਸਾਈਟ ਦੇ ਹੋਮ ਪੇਜ ਦੇ ਸਿਖਰ ‘ਤੇ ਆਨਲਾਈਨ ਅਪਲਾਈ ਦਾ ਵਿਕਲਪ ਦਿੱਤਾ ਗਿਆ ਹੈ। ਜਿਸ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਨਾਗਰਿਕਤਾ ਅਤੇ ਯਾਤਰਾ ਦੀ ਮਿਤੀ ਦੀ ਚੋਣ ਕਰਨੀ ਪਵੇਗੀ । ਜਿਸ ਤੋਂ ਬਾਅਦ Continue ‘ਤੇ ਕਲਿੱਕ ਕਰਕੇ ਕਰਤਾਰਪੁਰ ਰਜਿਸਟ੍ਰੇਸ਼ਨ ਫਾਰਮ ਦੇ ਪਹਿਲੇ ਪੇਜ ਨੂੰ ਭਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਸੇਵ ਐਂਡ ਕੰਟੀਨਿਊ ‘ਤੇ ਕਲਿੱਕ ਕਰ ਕੇ ਹੋਰ ਜ਼ਰੂਰੀ ਜਾਣਕਾਰੀ ਵੀ ਭਰਨੀ ਹੋਵੇਗੀ। ਜਦੋਂ ਤੁਸੀਂ ਫਾਰਮ ਭਰਦੇ ਹੋ, ਤਾਂ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਅਤੇ PDF ਕਾਪੀ ਮਿਲੇਗੀ । ਯਾਤਰਾ ਦੀ ਮਿਤੀ ਤੋਂ ਤਿੰਨ ਤੋਂ ਚਾਰ ਦਿਨ ਪਹਿਲਾਂ, ਸ਼ਰਧਾਲੂਆਂ ਨੂੰ SMS ਅਤੇ ਈ-ਮੇਲ ਰਾਹੀਂ ਆਪਣੀ ਰਜਿਸਟ੍ਰੇਸ਼ਨ ਬਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ।
ਇਹ ਵੀ ਪੜ੍ਹੋ: ਖਹਿਰਾ ਦੀ ਸਲਾਖਾਂ ਪਿੱਛੇ ਦੀ ਤਸਵੀਰ ਆਈ ਸਾਹਮਣੇ, ਬਾਬੇ ਨਾਨਕ ਨੂੰ ਕੀਤੀ ਸੱਚ ਦੇ ਜਿੱਤ ਦੀ ਅਰਦਾਸ
ਕਰਤਾਰਪੁਰ ਸਾਹਿਬ ਜਾਣ ਲਈ ਲੋੜੀਂਦੇ ਦਸਤਾਵੇਜ਼
ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨ ਲੋਕਾਂ ਕੋਲ ਕਾਨੂੰਨੀ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। OCI ਕਾਰਡ ਧਾਰਕਾਂ ਨੂੰ ਰਜਿਸਟ੍ਰੇਸ਼ਨ ਫਾਰਮ ਵਿੱਚ ਆਪਣੇ ਕਾਰਡ ਦੇ ਵੇਰਵੇ ਪ੍ਰਦਾਨ ਕਰਨੇ ਪੈਂਦੇ ਹਨ। ਇੱਥੇ ਇਹ ਗੱਲ ਆਨ ਵਿੱਚ ਰੱਖਣੀ ਪਵੇਗੀ ਕਿ ਤੁਹਾਡਾ ਨਾਮ ਅਤੇ ਜਨਮ ਮਿਤੀ ਪਾਸਪੋਰਟ ਵਿੱਚ ਦਰਜ ਜਾਣਕਾਰੀ ਅਨੁਸਾਰ ਹੋਵੇ।
ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼
ਰਜਿਸਟ੍ਰੇਸ਼ਨ ਦੇ ਸਮੇਂ ਪਾਸਪੋਰਟ ਆਕਾਰ ਦੀ ਫੋਟੋ ਦੀ ਇੱਕ ਸਕੇਲ ਕਾਪੀ ਦੀ ਲੋੜ ਹੋਵੇਗੀ। ਜਿਸ ਦਾ ਆਕਾਰ 300 KB ਤੋਂ ਵੱਧ ਨਹੀਂ ਹੋਣਾ ਚਾਹੀਦਾ। ਪਾਸਪੋਰਟ ਦੀ ਇੱਕ ਸਕੈਨ ਕਾਪੀ ਵੀ ਨੱਥੀ ਕਰਨੀ ਹੋਵੇਗੀ। ਪਾਸਪੋਰਟ ਦੇ ਆਖਰੀ ਪੰਨੇ ‘ਤੇ ਦਰਜ ਕੀਤੇ ਗਏ ਤੁਹਾਡੇ ਪਰਿਵਾਰਕ ਵੇਰਵੇ ਵਾਲੇ ਪੰਨੇ ਨੂੰ ਵੀ ਸਕੈਨ ਕਰਨਾ ਹੋਵੇਗਾ । ਇਹ ਸਾਰੇ ਦਸਤਾਵੇਜ਼ PDF ਫਾਰਮੈਟ ਵਿੱਚ 500 KB ਤੋਂ ਵੱਧ ਨਹੀਂ ਹੋਣੇ ਚਾਹੀਦੇ ।
ਵੀਡੀਓ ਲਈ ਕਲਿੱਕ ਕਰੋ -: