karwa chauth 2020 moon rise timing 4 november: ਦੇਸ਼ ਗੁਰੂਆਂ-ਪੀਰਾਂ, ਤਿਉਹਾਰਾਂ ਦਾ ਦੇਸ਼ ਹੈ।ਇੱਥੇ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ, ਉਤਸਵ ਮਨਾਇਆ ਹੀ ਜਾਂਦਾ ਹੈ।ਦੱਸ ਦੇਈਏ ਕਿ ਹਿੰਦੂ ਧਰਮ ਅਨੁਸਾਰ ਕੱਤਕ ਮਹੀਨੇ ‘ਚ ਚੌਥ ਵਾਲੇ ਦਿਨ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਂਦਾ ਹੈ।ਇਸ ਸਾਲ ਇਹ ਤਿਉਹਾਰ 04 ਨਵੰਬਰ ਨੂੰ ਹੈ।ਕਰਵਾ ਚੌਥ ਦਾ ਵਰਤ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਉਨ੍ਹਾਂ ਦੀ ਸੁੱਖ, ਸ਼ਾਂਤੀ, ਸਿਹਤਯਾਬੀ ਲਈ ਕਾਮਨਾ ਲਈ ਵਰਤ ਰੱਖਦੀਆਂ ਹਨ।ਕਰਵਾ ਚੌਥ ‘ਤੇ ਸੁਹਾਗਣ ਔਰਤਾਂ ਕਰਵਾ ਮਾਤਾ ਦੇ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਵਿਧੀਵੱਧ ਪੂਜਾ-ਅਰਚਨਾ ਕਰਦੀਆਂ ਹਨ।ਇਸ
ਦਿਨ ਔਰਤਾਂ ਪੂਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ।ਰਾਤ ਨੂੰ ਚੰਦ ਦੇ ਦਰਸ਼ਨ ਅਤੇ ਪੂਜਾ ਤੋਂ ਬਾਅਦ ਪਤੀ ਦੇ ਹੱਥੋਂ ਜਲ ਗ੍ਰਹਿਣ ਕਰਦੀਆਂ ਹਨ।ਕਰਵਾ ਚੌਥ ‘ਚ ਚੰਦ ਦਾ ਦਰਸ਼ਨ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।ਸਵੇਰ ਤੋਂ ਨਿਰਜਲਾ ਵਰਤ ਰੱਖਦੇ ਹੋਏ ਜਦੋਂ ਰਾਤ ਨੂੰ ਚੰਦ ਦੇ ਦਰਸ਼ਨ ਹੁੰਦੇ ਹਨ ਉਦੋਂ ਕਰਵਾ ਚੌਥ ਦਾ ਵਰਤ ਪੂਰਾ ਹੋਇਆ ਮੰਨਿਆ ਜਾਂਦਾ ਹੈ।ਕਰਵਾ ਚੌਥ ਦੀ ਸਵੇਰ 4 ਵਜੇ ਸੁਹਾਗਣਾਂ ਦੀਆਂ ਸੱਸਾਂ ਵਲੋਂ ਉਨ੍ਹਾਂ ਨੂੰ ਕੁਝ ਪਕਵਾਨ ਖਾਣ ਲਈ ਦਿੱਤੇ ਜਾਂਦੇ ਹਨ ਜਿਸ ਨੂੰ ਸਰਗੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ਦਿਨ ਔਰਤਾਂ ਖੂਬ ਸਜਦੀਆਂ ਹਨ।16 ਸ਼ਿੰਗਾਰ ਕਰਦੀਆਂ ਹਨ।
ਸਵੇਰ ਤਾਰਿਆਂ ਦੀ ਲੋਅ ‘ਚ ਖਾਣ ਪੀਣ ਤੋਂ ਬਾਅਦ ਔਰਤਾਂ ਪੂਰਾ ਦਿਨ ‘ਚ ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਚਾਹ ਜਾਂ ਫਲ ਖਾਂਦੀਆਂ ਹਨ।ਫਿਰ ਰਾਤ ਨੂੰ ਚੰਦ ਦੀ ਉਡੀਕ ਕਰਦੀਆਂ ਹਨ।ਇਸ ਸਾਲ ਕਰਵਾ ਚੌਥ ਦੀ ਕਥਾ ਅਤੇ ਪੂਜਨ ਦਾ ਸ਼ੁੱਭ ਮਹੂਰਤ ਹੈ 5 ਵਜ ਕੇ 34 ਮਿੰਟ ‘ਤੇ ਅਤੇ 6 ਵੱਜ ਕੇ 52 ਮਿੰਟ ਤੱਕ ਸ਼ੁੱਭ ਦੱਸਿਆ ਜਾ ਰਿਹਾ ਹੈ।ਇਹ ਔਰਤਾਂ ਸੁਹਾਗਣਾਂ ਅਤੇ ਕੁਆਰੀਆਂ ਲੜਕੀਆਂ ਦੋਵਾਂ ਲਈ ਰੱਖਣਾ ਲਾਭਦਾਇਕ ਹੈ।ਸੁਹਾਗਣਾਂ ਇਹ ਵਰਤ ਪਤੀ ਦੀ ਸਲਾਮਤੀ ਅਤੇ ਲੰਬੀ ਉਮਰ ਲਈ ਅਤੇ ਕੁਆਰੀਆਂ ਲੜਕੀਆਂ ਇਹ ਵਰਤ ਚੰਗਾ ਵਰ ਪਾਉਣ ਲਈ ਇਹ ਵਰਤ ਰੱਖਦੀਆਂ ਹਨ।ਇਸ ਦਿਨ ਚੰਦਰਮਾ ਦੀ ਪੂਜਾ ਦਾ ਮਹੱਤਵ ਇਸ ਲਈ ਕਿਉਂ ਕਿ ਇਸ ਨੂੰ ਸੁੱਖ, ਸਮ੍ਰਿਧੀ, ਸਿਹਤਯਾਬੀ ਅਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਗਿਆ ਹੈ।ਇਸ ਨਾਲ ਘਰ ‘ਚ ਖੁਸ਼ਹਾਲੀ ਅਤੇ ਪਤੀ ਦੀ ਉਮਰ ਵੀ ਲੰਬੀ ਹੁੰਦੀ ਹੈ।ਇਸ ਸਾਲ ਦਾ ਕਰਵਾ ਚੌਥ ਬੇਹੱਦ ਹੀ ਸ਼ੁੱਭ ਸੰਕੇਤ ਲੈ ਕੇ ਆ ਰਿਹਾ ਹੈ।