karwa chauth moonrise time delhi mumbai kolkata: ਕੋਰੋਨਾ ਕਾਲ ਦੌਰਾਨ ਬੁੱਧਵਾਰ ਨੂੰ ਦੇਸ਼ ਭਰ ‘ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।ਕਰਵਾ ਚੌਥ ਵਾਲੇ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ।ਸੁਹਾਗਣਾਂ ਲਈ ਇਹ ਵਰਤ ਬਹੁਤ ਮਹੱਤਵਪੂਰਨ ਹੈ।ਹਾਲਾਂਕਿ, ਕਈ ਕੁਆਰੀਆਂ ਲੜਕੀਆਂ ਵੀ ਇਹ ਵਰਤ ਰੱਖਦੀਆਂ ਹਨ।ਇਸ ਦਿਨ ਚੰਦਰਮਾ ਦੀ ਪੂਜਾ ਬੜੀ ਸ਼ਰਧਾ ਨਾਲ ਕੀਤੀ ਜਾਂਦੀ ਹੈ।ਪ੍ਰੰਪਰਾ ਅਨੁਸਾਰ, ਪਤੀ ਨੂੰ ਛਾਣਨੀ ‘ਚ ਦੇਖਣ ਤੋਂ ਬਾਅਦ ਹੀ ਵਰਤ ਖੋੋਲਿਆ ਜਾਂਦਾ ਹੈ।ਵਿਆਹੀਆਂ ਔਰਤਾਂ ਇਸ ਦਿਨ ਵਰਤ ਕਥਾ ਜ਼ਰੂਰ ਸੁਣਦੀਆਂ ਹਨ ਜਿਸ ਤੋਂ ਬਿਨਾਂ ਵਰਤ ਨੂੰ ਅਧੂਰਾ ਮੰਨਿਆ ਜਾਂਦਾ ਹੈ।ਆਓ ਹੁਣ ਤੁਹਾਨੂੰ ਦੱਸਦੇ
ਕਿਹੜੇ ਸ਼ਹਿਰ ‘ਚ ਕਦੋਂ ਚੰਦਰਮਾ ਨਿਕਲੇਗਾ, ਦਿੱਲੀ-ਰਾਤ 8 ਵੱਜ ਕੇ 12 ਮਿੰਟ ‘ਤੇ, ਕੋਲਕਾਤਾ ਰਾਤ 7 ਵੱਜ ਕੇ 40 ਮਿੰਟ ‘ਤੇ, ਮੁੰਬਈ ਰਾਤ 8 ਵੱਜ 52 ਮਿੰਟ ‘ਤੇ, ਚੇਨਈ ਰਾਤ 8 ਵੱਜ ਕੇ 33 ਮਿੰਟ ‘ਤੇ,ਸ਼ਿਮਲਾ ਰਾਤੀ 8 ਵੱਜ ਕੇ 6 ਮਿੰਟ ‘ਤੇ, ਚੰਡੀਗੜ੍ਹ ਰਾਤ 8 ਵੱਜ 9 ਮਿੰਟ ‘ਤੇ, ਅੰਮ੍ਰਿਤਸਰ ਰਾਤ 8 ਵੱਜ ਕੇ 15 ਮਿੰਟ ‘ਤੇ ਪਟਨਾ ਰਾਤ 7 ਵੱਜ ਕੇ 47 ਮਿੰਟ ‘ਤੇ, ਦੇਹਰਾਦੂਨ 8 ਵੱਜ ਕੇ 5 ਮਿੰਟ ‘ਤੇ, ਸ਼੍ਰੀਨਗਰ ਰਾਤ 8 ਵੱਜ ਕੇ 8 ਮਿੰਟ ‘ਤੇ, ਅਹਿਮਦਾਬਾਦ ਰਾਤ 8 ਵੱਜ ਕੇ 45 ਮਿੰਟ ‘ਤੇ, ਪ੍ਰਯਾਗ ‘ਚ ਰਾਤ 8 ਵੱਜ ਕੇ 2 ਮਿੰਟ ‘ਤੇ ਚੰਦ ਨਿਕਲੇਗਾ ਜਿਸਦੀ ਪੂਜਾ ਕਰਕੇ ਸਾਰੀਆਂ ਸੁਹਾਗਣਾਂ ਆਪਣਾ ਵਰਤ ਖੋਲਣਗੀਆਂ।ਕਰਵਾ ਚੌਥ ਵਾਲੇ ਦਿਨ ਅਜਿਹਾ ਕੋਈ ਕੰਮ ਨਾ ਕਰੋ, ਜਿਸ ਨਾਲ ਘਰ ਦਾ ਮਾਹੌਲਾ ਖਰਾਬ ਹੋਵੇ।ਇਸ ਦਿਨ ਪਤੀ ਅਤੇ ਪਤਨੀ ਨੂੰ ਆਪਸੀ ਝਗੜਿਆਂ ਨੂੰ ਭੁਲਾ ਦੇਣਾ ਚਾਹੀਦਾ ਹੈ।ਮੰਨਿਆ ਜਾਂਦਾ ਹੈ ਕਿ ਜੇਕਰ ਪਤੀ ਪਤਨੀ ਕਰਵਾ ਚੌਥ ਦੇ ਦਿਨ ਝਗੜਦੇ ਹਨ ਤਾਂ ਪੂਰਾ ਸਾਲ ਪ੍ਰੇਸ਼ਾਨੀਆਂ ਬਣੀਆਂ ਰਹਿੰਦੀ ਹਨ।