Kejriwal govt ‘s big announcement players: ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਵੀਰਵਾਰ ਨੂੰ ਦਿੱਲੀ ਸੈਕਟਰੇਟ ਕੈਂਪਸ ‘ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਉਥੇ ਪਹੁੰਚੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੇ।ਦੇ ਨਾਲ ਨਾਲ ਪੂਰੇ ਦੇਸ਼ ਦੇ ਖਿਡਾਰੀਆਂ ਲਈ ਕਈ ਵੱਡੇ ਐਲਾਨ ਕੀਤੇ ਹਨ ਅਤੇ 77 ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਕੇਜਰੀਵਾਲ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਜਦੋਂ ਕੋਈ ਖਿਡਾਰੀ ਕਾਮਨਵੈਲਥ ਗੇਮਜ਼ ਇੰਟਰਨੈਸ਼ਨਲ, ਨੈਸ਼ਨਲ ਗੇਮਜ਼ ‘ਚ ਤਮਗੇ ਜਿੱਤ ਕੇ ਲਿਆਉਂਦੇ ਹਨ ਤਾਂ ਉਸ ਨਾਲ ਬਹੁਤ ਲੋਕ ਖੜੇ ਹੁੰਦੇ ਹਨ ਪਰ ਜਦੋਂ ਖਿਡਾਰੀ ਮੁਸ਼ਕਿਲ ‘ਚ ਹੁੰਦੇ ਹਨ ਤਾਂ ਉਨ੍ਹਾਂ ਦੀ ਮੱਦਦ ਕਰਨ ਲਈ ਕੋਈ ਵੀ ਅੱਗੇ ਨਹੀਂ ਆਉਂਦਾ।ਉਨ੍ਹਾਂ ਨੇ ਕਹਾਵਤ ਸੁਣਾਉਂਦਿਆਂ ਕਿਹਾ ਕਿ ਪੜੋਗੇ ਲਿਖੋਗੇ ਬਣੋਗੇ ਨਵਾਬ, ਖੇਲੋਗੇ ਕੁੱਦੋਗੇ ਹੋਗੇ ਖਰਾਬ, ਤਾਂ ਨਾ ਘਰ ਤੋਂ ਸਹਾਇਤਾ ਮਿਲਦੀ ਨਾ ਕੋਈ ਹੋਰ ਰਾਹ ਨਹੀਂ ਖਿਡਾਰੀਆਂ ਨੂੰ ਕੋਈ ਰਾਹ ਨਹੀਂ ਮਿਲਦਾ।
ਉਨ੍ਹਾਂ ਕਿਹਾ ਕਿ ਸਾਡਾ 130 ਕਰੋੜ ਲੋਕਾਂ ਦਾ ਦੇਸ਼ ਜਦੋਂ ਖੇਡ ਐਵਾਰਡ ਜਾਂ ਖੇਡ ਖੇਤਰ ‘ਚ ਮਾਰੀਆਂ ਮੱਲਾਂ ‘ਤੇ ਝਾਤ ਮਾਰੀ ਜਾਂਦੀ ਹੈ ਤਾਂ ਸਾਡਾ ਦੇਸ਼ ਕਿਤੇ ਪਿੱਛੇ ਰਹਿ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇੱਕ ਸਪੋਰਟਸ ਯੂਨੀਵਰਸਿਟੀ ਤਿਆਰ ਕੀਤੀ ਜਾ ਰਹੀ ਹੈ।ਇਸ ‘ਚ 3 ਲੈਵਲ ਤਿਆਰ ਕੀਤੇ ਜਾ ਰਹੇ ਹਨ।ਬਚਪਨ, ਮਿਡ ਲੈਵਲ , ਅਪਰ ਐਕਸੀਲੈਂਸ ਲੈਵਲ ‘ਤੇ ਖਿਡਾਰੀ ਤਿਆਰ ਕੀਤੇ ਜਾਣਗੇ।ਇਥੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਤੋਂ ਲੈ ਕੇ ਇੱਕ ਸਫਲਤਾ ਪੂਰਵਕ ਖਿਡਾਰੀ ਬਣਾਉਣ ‘ਚ ਇਹ ਯੂਨੀਵਰਸਿਟੀ ਮੱਦਦ ਕਰੇਗੀ।ਇਹ ਯੂਨੀਵਰਸਿਟੀ ਦਿੱਲੀ ‘ਚ ਬਣ ਰਹੀ ਹੈ ਇਸ ਲਈ ਦਿੱਲੀ ਵਾਸੀਆਂ ਨੂੰ ਇਸਦਾ ਲਾਭ ਤਾਂ ਹੋਵੇਗਾ ਹੀ ਪਰ ਇਸ ਅਸੀਂ ਪੂਰੇ ਦੇਸ਼ ਲਈ ਬਣਾਈ ਹੈ।ਪੂਰੇ ਦੇਸ਼ ਦੇ ਖਿਡਾਰੀ ਇਥੇ ਆ ਕੇ ਆਪਣਾ ਭਵਿੱਖ ਬਣਾ ਸਕਦੇ ਹਨ।ਜਦੋਂ ਇਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰ ਕੇ ਖਿਡਾਰੀ ਇੰਟਰਨੈਸ਼ਨਲ ਐਵਾਰਡ ਪ੍ਰਾਪਤ ਕਰਦਾ ਹੈ ਤਾਂ ਦਿੱਲੀ ਬਾਅਦ ਸਭ ਤੋਂ ਪਹਿਲਾਂ ਸਾਡੇ ਦੇਸ਼ ਦਾ ਨਾਮ ਰੌਸ਼ਨ ਹੋਵੇਗਾ।ਸਭ ਤੋਂ ਪਹਿਲਾਂ ਭਾਰਤ ਦਾ ਨਾਮ ਆਵੇਗਾ।ਇਸ ਦੌਰਾਨ ਕਈ ਐਥਲੀਟ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।