Kerala assembly election 2021 : ਐਤਵਾਰ ਨੂੰ ਭਾਜਪਾ ਤੋਂ ਬਾਅਦ, ਕਾਂਗਰਸ ਨੇ ਵੀ ਕੇਰਲ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਦੀ ਇਸ ਸੂਚੀ ਵਿੱਚ 86 ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ। ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਨੂੰ ਪੁਥੂਪੱਲੀ ਸੀਟ ਤੋਂ ਟਿਕਟ ਦਿੱਤੀ ਗਈ ਹੈ ਜਦਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨੀਥਲਾ ਹਰੀਪਦ ਸੀਟ ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਕੇਰਲਾ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਲਤਿਕਾ ਸੁਭਾਸ਼ ਨੇ ਟਿਕਟ ਨਾ ਮਿਲਣ ਕਾਰਨ ਤਿਰੂਵਨੰਤਪੁਰਮ ਵਿੱਚ ਪਾਰਟੀ ਦਫ਼ਤਰ ਦੇ ਬਾਹਰ ਆਪਣਾ ਸਿਰ ਮੁੰਡਵਾ ਲਿਆ। ਲਤਿਕਾ ਨੇ ਕਿਹਾ ਕਿ ਉਹ ਕਿਸੇ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਰਹੀ ਪਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੀ ਹੈ।
ਦੱਸ ਦੇਈਏ ਕਿ ਕੇਰਲ ਦੀਆਂ ਸਾਰੀਆਂ 140 ਵਿਧਾਨ ਸਭਾ ਸੀਟਾਂ ‘ਤੇ 6 ਅਪ੍ਰੈਲ ਨੂੰ ਇੱਕੋ ਪੜਾਅ ‘ਚ ਵੋਟਾਂ ਪਾਈਆਂ ਜਾਣਗੀਆਂ। ਨਤੀਜੇ 2 ਮਈ ਨੂੰ ਐਲਾਨੇ ਜਾਣਗੇ। ਕੇਰਲ ਵਿੱਚ ਇਸ ਸਮੇਂ ਸੀਪੀਆਈ (ਐਮ) ਦੀ ਅਗਵਾਈ ਵਾਲੀ ਖੱਬੀ ਡੈਮੋਕਰੇਟਿਕ ਫਰੰਟ (ਐਲਡੀਐਫ) ਦੀ ਸਰਕਾਰ ਹੈ। ਪਿਨਾਰਈ ਵਿਜਯਨ ਕੇਰਲ ਦੇ ਮੁੱਖ ਮੰਤਰੀ ਹਨ। ਪਿੱਛਲੀਆਂ ਚੋਣਾਂ ਵਿੱਚ ਐਲਡੀਐਫ ਨੂੰ 91 ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂਡੀਐਫ) ਨੂੰ 47 ਸੀਟਾਂ ਮਿਲੀਆਂ ਸਨ। ਇੱਥੇ ਬਹੁਮਤ ਲਈ 71 ਸੀਟਾਂ ਦੀ ਲੋੜ ਹੈ।
ਇਹ ਵੀ ਦੇਖੋ : Punjab ‘ਚ ਏਨੀ ਵੱਡੀ ਧੋਖਾਧੜੀ, GST ਦੇ ਨਾਮ ਤੇ 700 Crore ਦੇ ਘੁਟਾਲਾ, ਦੇਖ ਉੱਡ ਜਾਣਗੇ ਹੋਸ਼