ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਵਿਚਾਲੇ ਕੇਰਲਾ ਸਰਕਾਰ ਨੇ ਇੱਕ ਵਾਰ ਫਿਰ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ । ਸੂਬੇ ਵਿੱਚ ਵੀਕੈਂਡ ‘ਤੇ ਸਖਤੀ ਕਾਇਮ ਰੱਖੀ ਜਾਏਗੀ ਅਤੇ ਪੂਰੀ ਤਰ੍ਹਾਂ ਲਾਕਡਾਊਨ ਲਗਾਇਆ ਜਾਵੇਗਾ । ਇਸ ਵਾਰ 31 ਜੁਲਾਈ ਅਤੇ 1 ਅਗਸਤ ਨੂੰ ਮੁਕੰਮਲ ਲਾਕਡਾਊਨ ਲਗਾਇਆ ਜਾਵੇਗਾ।
ਦਰਅਸਲ, ਕੇਰਲਾ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ ਸੂਬੇ ਵਿੱਚ ਸਖਤੀ ਕੀਤੀ ਜਾਵੇਗੀ । ਇਸ ਤੋਂ ਇਲਾਵਾ ਜੋ ਛੋਟ ਦਿੱਤੀ ਗਈ ਹੈ, ਉਹ ਸਿਰਫ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਗੂ ਰਹੇਗੀ । ਵੀਕੈਂਡ ‘ਤੇ ਸੂਬੇ ਵਿੱਚ ਪੂਰੀ ਤਰ੍ਹਾਂ ਲਾਕਡਾਊਨ ਰਹੇਗਾ। ਹਾਲਾਂਕਿ, ਇਸ ਦੌਰਾਨ ਕਿਤਾਬਾਂ ਦੀ ਛਪਾਈ ਨਾਲ ਜੁੜੇ ਲੋਕ ਕੰਮ ਕਰ ਸਕਣਗੇ।
ਦੱਸ ਦੇਈਏ ਕਿ ਕੇਰਲਾ ਵਿੱਚ ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਪਿਛਲੇ ਕੁਝ ਦਿਨਾਂ ਵਿੱਚ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ ।
ਹਾਲ ਹੀ ਵਿੱਚ ਈਦ ਮੌਕੇ ਰਾਜ ਸਰਕਾਰ ਨੇ ਨਿਯਮਾਂ ਵਿੱਚ ਢਿੱਲ ਦਿੱਤੀ ਸੀ, ਜਿਸ ਤੋਂ ਬਾਅਦ ਅਚਾਨਕ ਨਵੇਂ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ । ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਆਉਣ ਵਾਲੇ ਨਵੇਂ ਕੇਸਾਂ ਵਿੱਚੋਂ 50 ਪ੍ਰਤੀਸ਼ਤ ਮਾਮਲੇ ਕੇਰਲਾ ਤੋਂ ਸਾਹਮਣੇ ਆ ਰਹੇ ਹਨ।
ਗੌਰਤਲਬ ਹੈ ਕਿ ਦੇਸ਼ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ 3.97 ਲੱਖ ਐਕਟਿਵ ਮਾਮਲੇ ਹਨ, ਜਿਨ੍ਹਾਂ ਵਿਚੋਂ 1.49 ਲੱਖ ਐਕਟਿਵ ਕੇਸ ਸਿਰਫ ਕੇਰਲਾ ਵਿੱਚ ਹਨ। ਕੇਰਲਾ ਦੇ ਬਹੁਤ ਸਾਰੇ ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ ਕੁਝ ਦਿਨਾਂ ਵਿੱਚ ਅਚਾਨਕ ਨਵੇਂ ਕੇਸਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਇਹ ਵੀ ਦੇਖੋ: Punjab ਦੇ ਇਸ ਪਿੰਡ ਨੇ ਜੁਗਾੜ ਲਾ ਪਾਈ ਗੰਦੇ ਪਾਣੀ ਤੋਂ ਨਿਜਾਤ, ਛੱਡ ਦਿੱਤੇ RO, ਜਾਂਦਾ ਲੱਗਾ ਕੈਂਸਰ ਵੀ