Khap support to farmers protest: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 20ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਦਿੱਲੀ ਯੂਪੀ ਗੇਟ ‘ਤੇ ਚੱਲ ਰਹੇ ਭਾਰਤੀਆਂ ਦੇ ਅਣਮਿੱਥੇ ਸਮੇਂ ਦੀ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਅੰਦੋਲਨ ‘ਤੇ ਹੁਣ ਖਾਪ ਚੌਧਰੀਆਂ ਦੀ ਇੱਕ ਬੈਠਕ ਹੋਈ। ਜਿਸ ਵਿੱਚ 10 ਖਾਪ ਚੌਧਰੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਇਸਦੇ ਨਾਲ ਹੀ ਉਨ੍ਹਾਂ ਨੇ 17 ਦਸੰਬਰ ਨੂੰ ਯੂਪੀ ਗੇਟ ‘ਤੇ ਅੰਦੋਲਨ ਵਿੱਚ ਭਾਗ ਲੈਣ ਦਾ ਐਲਾਨ ਕੀਤਾ। ਸਿਰਫ ਇੰਨਾ ਹੀ ਨਹੀਂ, ਖਾਪ ਚੌਧਰੀਆਂ ਦੀ ਇਸ ਐਮਰਜੈਂਸੀ ਬੈਠਕ ਵਿੱਚ ਬਾਲਿਆਨ ਖਾਪ ਦੇ ਚੌਧਰੀ ਨਰੇਸ਼ ਟਿਕੈਤ ਅਤੇ ਦੇਸ਼ਵਾਲ ਖਾਪ ਦੇ ਚੌਧਰੀ ਸਰਣਵੀਰ ਸਿੰਘ ਦੇ ਨਾਲ ਦਿਲੀਪ ਚੌਧਰੀ ਮੌਜੂਦ ਸਨ । ਇਸ ਮਾਮਲੇ ‘ਤੇ ਨਰੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਹੱਕ ਲਈ ਲੜ ਰਹੇ ਹਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ ਇਹ ਲੜਾਈ ਜਾਰੀ ਰਹੇਗੀ।
ਦਰਅਸਲ, ਪਿੰਡ ਸੋਰਮ ਵਿੱਚ ਆਯੋਜਿਤ ਪੰਚਾਇਤ ਵਿੱਚ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ । ਨਾਲ ਹੀ 17 ਦਸੰਬਰ ਨੂੰ ਕਿਸਾਨ ਅੰਦੋਲਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਕੂਚ ਕਰਨ ਦਾ ਫੈਸਲਾ ਲਿਆ ਗਿਆ ਹੈ । ਕਿਸਾਨਾਂ ਨਾਲ ਮਤਭੇਦਾਂ ਨੂੰ ਭੁਲਾ ਕੇ ਅੰਦੋਲਨ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ।
ਦੱਸ ਦੇਈਏ ਕਿ ਆਯੋਜਿਤ ਪੰਚਾਇਤ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ ਗਈ ਹੈ । ਇਸ ਪੰਚਾਇਤ ਵਿੱਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਹੋਰ ਖਾਪ ਚੌਧਰੀਆਂ ਨੇ ਭਾਗ ਲਿਆ । ਪੰਚਾਇਤ ਵਿੱਚ ਖਾਪ ਚੌਧਰੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ 17 ਦਸੰਬਰ ਨੂੰ ਦਿੱਲੀ ਕੂਚ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ ।
ਇਹ ਵੀ ਦੇਖੋ: ਟਰੈਟਕਰ ਨਾਲ ਖੇਤ ਵਾਹੁੰਦੀ ਇਸ M.A. Economics ਕਿਸਾਨ ਬੇਬੇ ਨੇ ਕੱਢ ਦਿੱਤਾ ਖੇਤੀ ਕਨੂੰਨਾਂ ਦਾ ਨਿਚੋੜ