Kiran Bedi removed as Puducherry LG: ਪੁਡੂਚੇਰੀ ਵਿੱਚ ਕਾਂਗਰਸ ਸਰਕਾਰ ‘ਤੇ ਜਾਰੀ ਸੰਕਟ ਵਿਚਾਲੇ ਉਪ ਰਾਜਪਾਲ ਕਿਰਨ ਬੇਦੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ । ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ ਹੈ । ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਫਤਰ ਤੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਨਵੀਂ ਨਿਯੁਕਤੀ ਹੋਣ ਤੱਕ ਤੇਲੰਗਾਨਾ ਦੇ ਰਾਜਪਾਲ ਤਾਮਿਲਸਾਈ ਸੌਂਦਰਿਆਰਾਜਨ ਨੂੰ ਫਿਲਹਾਲ ਪੁਡੂਚੇਰੀ ਦੇ ਉਪ ਰਾਜਪਾਲ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਗਿਆ ਹੈ ।
ਦਰਅਸਲ, ਬਿਆਨ ਵਿੱਚ ਕਿਹਾ ਗਿਆ ਹੈ, “ਰਾਸ਼ਟਰਪਤੀ ਨੇ ਨਿਰਦੇਸ਼ ਦਿੱਤਾ ਹੈ ਕਿ ਡਾ. ਕਿਰਨ ਬੇਦੀ ਪੁਡੂਚੇਰੀ ਦੇ ਡਿਪਟੀ ਰਾਜਪਾਲ ਦਾ ਅਹੁਦਾ ਛੱਡ ਦੇਣਗੇ । ਉਨ੍ਹਾਂ ਨੇ ਤੇਲੰਗਾਨਾ ਦੇ ਰਾਜਪਾਲ ਡਾ. ਤਾਮਿਲਿਸਾਈ ਸੌਂਦਰਿਆਰਾਜਨ ਨੂੰ ਆਪਣੇ ਰਾਜ ਤੋਂ ਫਿਲਹਾਲ ਪੁਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਹੈ। ਸੌਂਦਰਿਆਰਾਜਨ ਦੀ ਜ਼ਿੰਮੇਵਾਰੀ ਸੰਭਾਲਣ ਦੀ ਮਿਤੀ ਤੋਂ ਉਨ੍ਹਾਂ ਦੀ ਨਿਯੁਕਤੀ ਪ੍ਰਭਾਵੀ ਮੰਨੀ ਜਾਵੇਗੀ। ਪੁਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ‘ਤੇ ਨਿਯਮਤ ਨਿਯੁਕਤੀ ਹੋਣ ਤੱਕ ਉਹ ਇਹ ਜ਼ਿੰਮੇਵਾਰੀ ਸੰਭਾਲੇਗੀ । ਕਿਰਨ ਬੇਦੀ ਨੂੰ ਅਜਿਹੇ ਸਮੇਂ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜਦੋਂ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਅਜੇ ਕੁਝ ਸਮਾਂ ਬਾਕੀ ਹੈ।
ਦੱਸ ਦੇਈਏ ਕਿ ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਨੇ 2016 ਦੀਆਂ ਵਿਧਾਨ ਸਭਾ ਚੋਣਾਂ ’ਚ 15 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ 3 ਡੀ.ਐੱਮ.ਕੇ. ਅਤੇ 1 ਆਜ਼ਾਦ ਵਿਧਾਇਕ ਦਾ ਸਮਰਥਨ ਮਿਲਿਆ ਸੀ, ਪਰ ਹੁਣ ਸਦਨ ਵਿੱਚ ਕਾਂਗਰਸੀ ਵਿਧਾਇਕਾਂ ਦੀ ਗਿਣਤੀ 10 ਰਹਿ ਗਈ ਹੈ । 4 ਵਿਧਾਇਕ ਅਸਤੀਫਾ ਦੇ ਚੁੱਕੇ ਹਨ, ਜਦੋਂ ਕਿ 1 ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਰਹਿਣ ਕਾਰਨ ਕੱਢਿਆ ਜਾ ਚੁੱਕਿਆ ਹੈ । ਉਥੇ ਹੀ, 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ AINRC ਨੂੰ 7 ਸੀਟਾਂ, ਜਦੋਂ ਕਿ ਅੰਨਾ ਡੀ.ਐੱਮ.ਕੇ. ਨੂੰ 4 ਸੀਟਾਂ ਮਿਲੀਆਂ ਸਨ।