kisan agu rakesh tikait: ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਯੂ.ਪੀ. ਗੇਟ ‘ਤੇ ਕਿਹਾ ਕਿ ਕਣਕ ਦੀ ਫਸਲ ਆ ਰਹੀ ਹੈ।ਧਿਆਨ ਰਹੇ ਕਿ ਕੋਈ ਵੀ ਕਿਸਾਨ ਐੱਮਐੱਸਪੀ ਤੋਂ ਘੱਟ ਆਪਣੀ ਕਣਕ ਨਾ ਵੇਚਣ।ਜੇਕਰ ਉਸ ਨੂੰ ਐੱਮਐੱਸਪੀ ‘ਤੇ ਕੀਮਤ ‘ਤੇ ਮਿਲ ਰਹੀ ਹੈ ਤਾਂ ਆਪਣੀ ਟ੍ਰਾਲੀ ‘ਚ ਕਣਕ ਭਰ ਕੇ ਸਿੱਧਾ ਦਿੱਲੀ ਦਾ ਰੁਖ ਕਰਨ।ਰਾਜਸਥਾਨ, ਪੱਛਮੀ ਬੰਗਾਲ ਅਤੇ ਮੱਧ-ਪ੍ਰਦੇਸ਼ ਦੇ ਦੌਰੇ ਤੋਂ ਵਾਪਸ ਆ ਕੇ ਰਾਕੇਸ਼ ਟਿਕੈਤ ਮੰਗਲਵਾਰ ਦੁਪਹਿਰ ਗਾਜ਼ੀਪੁਰ ਬਾਰਡਰ ‘ਤੇ ਪਹੁੰਚੇ।ਉਨਾਂ੍ਹ ਨੇ ਉੱਥੇ ‘ਤੇ ਕਿਸਾਨਾਂ ਨਾਲ ਅੰਦੋਲਨ ਦੀ ਦਿਸ਼ਾ ‘ਤੇ ਚਰਚਾ ਕੀਤੀ।
ਉਨਾਂ੍ਹ ਨੇ ਅੰਦੋਲਨ ਦੀ ਅੱਗੇ ਦੀ ਰਣਨੀਤੀ ਤਿਆਰ ਕਰਦਿਆਂ ਹੋਏ ਕਿਹਾ ਕਿ ਫਸਲ ਲੈ ਕੇ ਦਿੱਲੀ ਕੂਚ ਕਰਨ ਦੌਰਾਨ ਰਸਤੇ ‘ਚ ਜੇਕਰ ਕੋਈ ਅਧਿਕਾਰੀ ਉਨਾਂ੍ਹ ਨੂੰ ਰੋਕੇ ਤਾਂ ਉਸ ਤੋਂ ਐੱਮਐੱਸਪੀ ‘ਤੇ ਕੀਮਤ ਦੀ ਮੰਗ ਕਰੋ।ਜੇਕਰ ਅੱਗੇ ਵੱਧਣ ਤੋਂ ਰੋਕਿਆ ਜਾਵੇ ਤਾਂ ਉੱਥੇ ਧਰਨਾ ਸ਼ੁਰੂ ਕਰਨ ਦੇਣ।ਦੂਜੇ ਪਾਸੇ, ਗਾਜ਼ੀਪੁਰ ਬਾਰਡਰ ‘ਤੇ ਬਿਜਲੀ ਕੱਟੇ ਜਾਣ ਤੋਂ ਬਾਅਦ ਕਿਸਾਨ ਸੌਰ ਊਰਜਾ ਅਤੇ ਟ੍ਰੈਕਟਰ ਦੀ ਬੈਟਰੀ ਨਾਲ ਪੱਖੇ ਚਲਾਉਣ ਦੀ ਵਿਵਸਥਾ ਕਰਦੇ ਦਿਸੇ।ਭਾਰਤੀ ਕਿਸਾਨ ਦੀ ਇਹ ਦੂਜੀ ਮਾਸਿਕ ਪੰਚਾਇਤ ਬੁੱਧਵਾਰ ਨੂੰ ਗਾਜ਼ੀਪੁਰ ਬਾਰਡਰ ‘ਤੇ ਹੀ ਹੋਵੇਗੀ।ਇਸ ਤੋਂ ਪਹਿਲਾਂ ਦਸੰਬਰ ਮਹੀਨੇ ਦੀ ਪੰਚਾਇਤ ਵੀ ਗਾਜ਼ੀਪੁਰ ਬਾਰਡਰ ‘ਤੇ ਕੀਤੀ ਗਈ ਸੀ।ਪੰਚਾਇਤ ਦੀ ਪ੍ਰਧਾਨਤਾ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਕਰਨਗੇ।
ਮੋਰਚੇ ‘ਚ ਪਹੁੰਚੇ ਜੌਨੀ ਬਾਬੇ ਨੇ ਲਾ ‘ਤੀਆਂ ਲਹਿਰਾਂ, ਕਿਸਾਨਾਂ ਨੂੰ ਕਹਿੰਦਾ “ਦੱਸੋ ਕੀ ਚਾਹੀਦਾ, ਅੰਬਾਨੀ ਵੱਡਾ ਗਰੀਬ..