kisan andolan widows of farmers: ਮਾਨਸੂਨ ਸੈਸ਼ਨ ‘ਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਹੁਣ ਔਰਤਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ।ਕਿਸਾਨਾਂ ਦਾ ਅੰਦੋਲਨ 21ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ। ਉਨ੍ਹਾਂ ਦੀਆਂ ਮੰਗਾਂ ਹਨ ਕਿ ਕੇਂਦਰ ਵਲੋਂ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਲੈ ਲਿਆ ਜਾਵੇ।ਹੁਣ ਅੰਦੋਲਨ ‘ਚ ਮ੍ਰਿਤਕ ਕਿਸਾਨਾਂ ਦੀਆਂ ਪਤਨੀਆਂ ਵੀ ਦਿੱਲੀ ਵੱਲ ਵਧ ਰਹੀਆਂ ਹਨ।ਇਹ ਉਹ ਵਿਧਵਾ ਔਰਤਾਂ ਹਨ ਜਿਨ੍ਹਾਂ ਦੀਆਂ ਪਤਨੀਆਂ ਨੇ ਖੇਤੀ ਸੰਬੰਧੀ ਪ੍ਰੇਸ਼ਾਨੀਆਂ ਦੇ ਚੱਲਦਿਆਂ ਆਤਮਹੱਤਿਆ ਕਰ ਲਈ ਸੀ, ਬਹੁਤ ਸਾਰੇ ਕਿਸਾਨ ਕਰਜ਼ਿਆਂ ਤੋਂ ਪ੍ਰੇਸ਼ਾਨ ਸਨ, ਸਪ੍ਰੇਆਂ, ਆਦਿ ਤੋਂ ਤੰਗ ਆਏ ਹੋਏ ਸਨ।ਉਨ੍ਹਾਂ ਦੀਆਂ ਪਤਨੀਆਂ ਨੇ ਆਪਣੇ ਮ੍ਰਿਤਕ ਪਤੀ ਦੀਆਂ ਤਸਵੀਰਾਂ ਲੈ ਕੇ ਦਿੱਲੀ ਦੇ ਟਿਕਰੀ ਬਾਰਡਰ ਵੱਲ ਵੱਧ ਰਹੀਆਂ ਹਨ।ਦੱਸਿਆ ਗਿਆ ਹੈ ਕਿ ਇਹ ਸਾਰੀਆਂ ਔਰਤਾਂ ਭਾਰਤੀ ਕਿਸਾਨ
ਯੂਨੀਅਨ ਦੇ ਪੰਡਾਲਾਂ ‘ਚ ਰਹਿਣਗੀਆਂ।ਇਸ ਦੇ ਨਾਲ ਹੀ ਭਾਕਿਯੂ ਉਨ੍ਹਾਂ ਸਾਰੇ ਕਿਸਾਨਾਂ ਦੀਆਂ ਸੂਚੀ ਬਣਾ ਰਹੇ ਹਨ ਜਿਨ੍ਹਾਂ ਨੇ ਖੇਤੀ ਸਬੰਧੀ ਕਾਰਨਾਂ ਕਰਕੇ ਆਤਮਹੱਤਿਆ ਕਰ ਲਈ ਸੀ।ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿਸਾਨਾਂ ਦੇ ਬਾਰੇ ‘ਚ ਇਹ ਡਾਟਾ ਵੀ ਇਕੱਠਾ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਮਿਲਿਆ ਜਾਂ ਨਹੀਂ।ਨਾਲ ਹੀ ਉਨਾਂ੍ਹ ‘ਤੇ ਕਿੰਨਾ ਕਰਜ਼ਾ ਸੀ ਅਤੇ ਉਨ੍ਹਾਂ ਕੋਲ ਕਿੰਨੀ ਜ਼ਮੀਨ ਸੀ।ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਕਿਸਾਨਾਂ ਦੀ ਛਵੀ ਬਹੁਤ ਚੰਗੀ ਦਿਸ ਰਹੀ ਹੈ ਪਰ ਅਸਲੀਅਤ ਕੁਝ ਹੋਰ ਹੈ।ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਬਣਦਾ ਭਾਅ ਨਹੀਂ ਦਿੱਤਾ ਜਾਂਦਾ,
ਸਬਜੀਆਂ ਦਾ ਸਹੀ ਮੁੱਲ ਨਹੀਂ ਮਿਲਦਾ।ਉਨ੍ਹਾਂ ਨੇ ਕਿਹਾ ਕਿ ਵਿਧਵਾ ਔਰਤਾਂ ਆਪਣੀ ਜ਼ਿੰਦਗੀ ਦੀਆਂ ਦਾਸਤਾਂ ਦੱਸਣਗੀਆਂ।ਦੱਸਣਯੋਗ ਹੈ ਕਿ ਹਰ ਸਾਲ ਹਜ਼ਾਰਾਂ ਕਿਸਾਨ ਦੇਸ਼ ‘ਚ ਆਤਮਹੱਤਿਆ ਕਰਦੇ ਹਨ।ਗੱਲ ਇਕੱਲੇ ਪੰਜਾਬ ਦੀ ਕਰੀਏ ਤਾਂ ਚਾਰ ਸਾਲਾਂ ‘ਚ 300 ਕਿਸਾਨਾਂ ਅਤੇ ਮਜ਼ਦੂਰਾਂ ਨੇ ਖੇਤੀ ਸਬੰਧੀ ਸਮੱਸਿਆ ਦੇ ਚੱਲਦਿਆਂ ਆਤਮਹੱਤਿਆ ਕਰ ਲਈ।ਮਹੱਤਵਪੂਰਨ ਹੈ ਕਿ ਕੇਂਦਰ ਸਰਕਾਰ ਸਤੰਬਰ ‘ਚ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਖੇਤੀ ‘ਚ ਵੱਡੇ ਸੁਧਾਰ ਦੇ ਤੌਰ ‘ਤੇ ਪੇਸ਼ ਕਰ ਰਹੀ ਹੈ।ਉਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਸ਼ੰਕਾ ਜਾਹਿਰ ਕੀਤੀ ਹੈ ਕਿ ਨਵੇਂ ਕਾਨੂੰਨਾਂ ਤੋਂ ਐੱਮਐੱਸਪੀ ਅਤੇ ਮੰਡੀ ਵਿਵਸਥਾ ਖਤਮ ਹੋ ਜਾਵੇਗੀ ਅਤੇ ਉਹ ਬੜੇ ਕਾਰਪੋਰੇਟ ‘ਤੇ ਨਿਰਭਰ ਹੋ ਜਾਣਗੇ।
Jaswinder Brar ਨੇ ਦੱਸਿਆ ਕਿਸਾਨਾਂ ਦਾ ਇਤਿਹਾਸ, Ambani, Adani ਨੂੰ ਕਿਹਾ ਹੁਣ ਤੋਤੇ ਸਾਡੀ ਜਮੀਨਾਂ ਤੇ…