kisan distributing water travelers stuck: ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਵਲੋਂ ਅੱਜ ਚੱਕਾ ਜਾਮ ਕੀਤਾ ਗਿਆ ਹੈ।ਇਸ ਦੌਰਾਨ ਵੱਡੀ ਗਿਣਤੀ ‘ਚ ਕਿਸਾਨ ਈਸਟਰਨ ਪੇਰੀਫੇਰਲ ਐਕਸਪ੍ਰੈਸਵੇ ‘ਤੇ ਚੱਕਾ ਜਾਮ ਕਰਨ ਲਈ ਇਕੱਠੇ ਹੋਏ ਹਨ।ਗਾਜ਼ੀਅਬਾਦ ‘ਚ ਡਾਸਨਾ ਅਤੇ ਦੁਹਾਈ ‘ਤੇ ਚੱਕਾ ਜਾਮ ਕਰ ਕੇ ਟੋਲ ਫ੍ਰੀ ਕੀਤਾ ਜਾ ਰਿਹਾ ਹੈ।ਇਸ ਦੌਰਾਨ ਮੌਕੇ ‘ਤੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਸ ਹਨ।ਡਾਸਨਾ ‘ਚ ਜਗਤਾਰ ਸਿੰਘ ਬਾਜਵਾ ਦੀ ਅਗਵਾਈ ‘ਚ ਕਿਸਾਨ ਚੱਕਾ ਜਾਮ ਕਰ ਰਹੇ ਹਨ।ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਸਵੇਰੇ 11 ਵਜੇ ਤੋਂ ਈਸਟਰਨ ਪੇਰਿਫੇਰਲ ਵੇਅ ਨੂੰ ਜਾਮ ਕਰ ਦਿੱਤਾ ਹੈ।
ਇਸ ਦੌਰਾਨ ਕਿਸਾਨ ਸੰਘਰਸ਼ ਕਮੇਟੀ ਗਾਜ਼ੀਪੁਰ ਦੇ ਰਾਸ਼ਟਰੀ ਬੁਲਾਰੇ ਜਗਤਾਰ ਸਿੰਘ ਬਾਜਵਾ ਮੌਕੇ ‘ਤੇ ਪਹੁੰਚੇ ਹਨ।ਉਨ੍ਹਾਂ ਨੇ ਕਿਹਾ ਕਿ ਲੋਕਤੰਤਰਿਕ ਵਿਵਸਥਾ ਦੇ ਤਹਿਤ ਅੰਦੋਲਨ ਕੀਤਾ ਜਾ ਰਿਹਾ ਹੈ।ਕਿਸਾਨਾਂ ਨੇ ਟੋਲ ਫ੍ਰੀ ਕਰ ਦਿੱਤਾ ਹੈ।ਹੁਣ ਕਿਸਾਨ ਈਸਟਰਨ ਪੇਰਿਫੇਰਲ ਵੇਅ ‘ਤੇ ਅੱਗੇ ਵੱਧ ਰਹੇ ਹਨ।ਦੂਜੇ ਪਾਸੇ ਰਾਹ ਬੰਦ ਹੋਣ ਕਾਰਨ ਯਾਤਰੀਆਂ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ।
ਵੱਡਾ ਕਾਫ਼ਿਲਾ ਲੈ ਰਾਜੇਵਾਲ ਪਹੁੰਚੇ KMP ਰੋਡ, ਗੱਲਾਂ ਚ ਢਾਹ ਲਿਆ ਮੋਦੀ, ਕਹਿ ਦਿੱਤੀ ਵੱਡੀ ਗੱਲ rajewal