kisan leader gurnam singh chaduni: ਪਿਛਲੇ 7 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ।ਪਰ ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ।ਹੁਣ ਤੱਕ ਸੈਂਕੜੇ ਕਿਸਾਨ ਆਪਣੀ ਜਾਨ ਇਸ ਖੇਤੀ ਦੇ ਕਾਲੇ ਕਾਨੂੰਨਾਂ ਲੇਖੇ ਲਾ ਚੁੱਕੇ ਹਨ।ਇਸ ਦੇ ਮੱਦੇਨਜ਼ਰ ਬੀਤੇ ਦਿਨ 26 ਜੂਨ ਨੂੰ ਇੱਕ ਵਾਰ ਮੁੜ ਤੋਂ ਕਿਸਾਨਾਂ ਵਲੋਂ ਸਰਕਾਰ ਨੂੰ ਲਲਕਾਰਿਆ ਗਿਆ।
ਇਸਦੇ ਮੱਦੇਨਜ਼ਰ ਹੁਣ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਬੀਜੇਪੀ ਕਦੇ ਜਾਤੀ ਦੇ ਨਾਮ ‘ਤੇ ਵੰਡਣ ਦੀ ਕੋਸ਼ਿਸ਼ ਕਰਦੀ ਹੈ ਕਦੇ, ਧਰਮ ਅਤੇ ਕਦੇ ਇਲਾਕੇ ਦੇ ਨਾਮ ‘ਤੇ ਅਤੇ ਸਾਡੇ ‘ਚ ਕਿਸੇ ਨਾ ਕਿਸੇ ਤਰ੍ਹਾਂ ਫੁੱਟ ਪਾ ਕੇ ਇਸ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀ ਹੈ ਇਸ ਸਭ ਨੂੰ ਦੇਖਦੇ ਹੋਏ ਇੱਕ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਭਾਈਚਾਰਾ ਸੰਮੇਲਨ ਉਸਦਾ ਨਾਮ ਰੱਖਿਆ ਗਿਆ ਹੈ ਜੋ ਮੇਵਾਤ ‘ਚ ਕੀਤਾ ਜਾਵੇਗਾ ਜੋ ਸੁਨਹਿਰਾ ਬਾਰਡਰ ‘ਤੇ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਤਾਂ ਸਾਡੀ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਉੱਥੇ ਪਹੁੰਚਣ ਭਾਵੇਂ ਉਹ ਰਾਜਸਥਾਨ ਦੇ ਹੋਣ ਜਾਂ ਫਿਰ ਮੇਵਾਤ ਇਲਾਕੇ ਦੇ ਹੋਣ।ਕੋਈ ਵੀ ਭਰਾ ਉੱਥੇ ਪਹੁੰਚ ਸਕਦੇ ਹਨ।ਭਲਕੇ 10 ਵਜੇ ਸੁਨਹਿਰਾ ਬਾਰਡਰ ‘ਤੇ ਵੱਧ ਵੱਧ ਕਿਸਾਨ ਭਰਾ ਪਹੁੰਚਣ ਤਾਂ ਜੋ ਇਸ ਰੈਲੀ ਨੂੰ ਸਫਲ ਬਣਾਇਆ ਜਾ ਸਕੇ।