kisan leader rakesh tikait: ਕੋਰੋਨਾ ਮਹਾਮਾਰੀ ਨੂੰ ਲੈ ਕੇ ਸਰਕਾਰਾਂ ਕਿਸਾਨਾਂ ਨੂੰ ਕਹਿੰਦੀਆਂ ਹਨ ਕਿ ਉਹ ਵੈਕਸੀਨੇਸ਼ਨ ਕਰਾਉ। ਅਸੀਂ ਪਿਛਲੇ 1 ਮਹੀਨੇ ਤੋਂ ਵੈਕਸੀਨੇਸ਼ਨ ਵਾਲਿਆਂ ਨੂੰ ਲੱਭ ਰਹੇ ਹਾਂ ਪਰ ਉਹ ਅੱਜ ਨਹੀਂ ਮਿਲੇ।ਦੀਪ ਸਿੱਧੂ ਦੀ ਵਾਸਪੀ ‘ਤੇ ਰਾਕੇਸ਼ ਟਿਕੈਤ ਨੇ ਕਿਹਾ 26 ਜਨਵਰੀ ਨੂੰ ਇੱਕ ਸਾਜਿਸ਼ ਰਚੀ ਗਈ ਸੀ ਜਿਸਦਾ ਪਰਦਾਫਾਸ਼ ਹੋ ਚੁੱਕਾ ਹੈ।
ਦੀਪ ਸਿੱਧੂ ਜੇਕਰ ਅੰਦੋਲਨ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨਾਂ੍ਹ ਨੂੰ ਕੋਣ ਰੋਕ ਰਿਹਾ ਹੈ।ਲੋਕ ਸਭਾ ਦੇ ਘਿਰਾਉ ਨੂੰ ਲੈ ਪੁੱਛੇ ਗਏ ਸਵਾਲਾਂ ‘ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਤਾਰੀਕ ਹਰ ਮਹੀਨੇ ਆਉਂਦੀ ਹੈ।ਮੋਦੀ ਸਰਕਾਰ ਇਸ ਗੱਲ ਦਾ ਖਿਆਲ ਰੱਖੇ ਕਿਉਂਕਿ ਟੈ੍ਰਕਟਰ ਵੀ ਹਿੰਦੂਸਤਾਨ ਤੋਂ ਆਉਣੇ ਹਨ ਅਤੇ 26 ਤਾਰੀਖ ਵੀ ਕੋਈ ਵੀ ਹੋ ਸਕਦੀ ਹੈ।ਰਾਕੇਸ਼ ਟਿਕੈਤ ਨੇ ਕੇਂਦਰ ‘ਤੇ ਤੰਜ ਕਸਦੇ ਹੋਏ ਕਿਹਾ ਕਿ ਅੱਜ ਜੇਕਰ ਕੋਈ ਵੈਕਸੀਨ ਲੈਣ ਜਾਂਦਾ ਹੈ ਤਾਂ ਉਸ ਨੂੰ ਡੰਡੇ ਮਾਰੇ ਜਾਂਦੇ ਹਨ।
ਇਹ ਵੀ ਪੜੋ:ਅੰਦੋਲਨ ਦੇ 6 ਮਹੀਨੇ ਹੋਣ ‘ਤੇ ‘ਕਾਲਾ ਦਿਵਸ’, ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਕਰਨਾਲ ਤੋਂ ਸਿੰਘੂ ਬਾਰਡਰ ਲਈ ਰਵਾਨਾ…
ਹਸਪਤਾਲਾਂ ‘ਚ ਆਕਸੀਜਨ ਲੈਣ ਜਾਂਦੇ ਹਨ ਤਾਂ ਉਸ ਨੂੰ ਡੰਡੇ ਮਾਰੇ ਜਾਂਦੇ ਹਨ ਇਸ ਤੋਂ ਇਲਾਵਾ ਜੇਕਰ ਕੋਈ ਸ਼ਮਸ਼ਾਨ ਘਾਟ ‘ਚ ਕੋਈ ਆਪਣਿਆਂ ਦਾ ਸੰਸਕਾਰ ਕਰਨ ਜਾਂਦਾ ਹੈ ਤਾਂ ਉਸ ਨੂੰ ਡੰਡੇ ਮਾਰੇ ਜਾਂਦੇ ਹਨ।ਯੂਪੀ ਚੋਣਾਂ ‘ਤੇ ਬੋਲਦੇ ਹੋਏ ਉਨਾਂ੍ਹ ਕਿਹਾ ਕਿ ਨਗਰ ਨਿਗਮ ਚੋਣਾਂ ਵਾਲਾ ਹਾਲ ਹੀ ਯੂ ਪੀ ‘ਚ ਭਾਜਪਾ ਦਾ ਹੋਵੇਗਾ।
ਇਹ ਵੀ ਪੜੋ:ਸਾਥੀ Doctor ਦੀ Corona ਨਾਲ ਮੌਤ ਪਿੱਛੋਂ ਭਾਵੁਕ ਹੋਈ ਵੱਡੀ ਡਾਕਟਰਨੀ, ਕਿਹਾ ‘1 Crore ਤੇ ਦਿਓ ਸ਼ਹੀਦ ਦਾ ਦਰਜ਼ਾ’…!