Kisan mazdoor sangharsh committee : ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ 84 ਵਾਂ ਦਿਨ ਹੈ। ਜਿੱਥੇ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਹੈ ਹਨ ਤਾਂ ਉੱਥੇ ਹੀ ਸਰਕਾਰ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਹੁਣ ਕੇਂਦਰ ਸਰਕਾਰ ਦੇ ਇਸ ਅੜੀਅਲ ਰਵੱਈਏ ਖਿਲਾਫ ਕਿਸਾਨ ਜਥੇਬੰਦੀਆਂ ਨੇ 18 ਤਰੀਕ ਨੂੰ ਰੇਲਾਂ ਰੋਕਣ ਦਾ ਸੱਦਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਵਲੋਂ 18 ਫਰਵਰੀ ਨੂੰ 12 ਤੋਂ 4 ਵਜੇ ਤੱਕ ਪੂਰੇ ਦੇਸ਼ ਵਿੱਚ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜ ਸਕੱਤਰ ਸਵਰਨ ਸਿੰਘ ਪੰਧੇਰ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਸਾਰੇ ਵਹਿਮ ਭਰਮ ਦੇਸ਼ ਪੱਧਰੀ ਰੇਲ ਰੋਕੂ ਅੰਦੋਲਨ ਦੂਰ ਕਰੇਗਾ ਤੇ ਖੇਤੀ ਕਾਨੂੰਨ ਰੱਦ ਕਰਵਾਉਣ, ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ 2020, ਪ੍ਰਦੂਸ਼ਣ ਐਕਟ ਰੱਦ ਕਰਵਾਉਣ, ਤੇਲ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਕਟੌਤੀ ਕਰਨ ਦੀ ਆਵਾਜ਼ ਨੂੰ ਵੀ ਹੋਰ ਬੁਲੰਦ ਕਰੇਗਾ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ 32 ਥਾਂਵਾਂ ‘ਤੇ ਰੇਲਾਂ ਰੋਕੇਗੀ। ਇਸ ਦੌਰਾਨ ਕਿਸਾਨਾਂ-ਮਜ਼ਦੂਰਾਂ, ਨੌਜਵਾਨ, ਬੀਬੀਆਂ ਤੇ ਸ਼ਹਿਰੀਆਂ ਦੀ ਲੱਖਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਈ ਜਾਵੇਗੀ। ਆਗੂਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਜੀਓ ਸਿਮ ਸਮੇਤ ਅੰਬਾਨੀਆਂ, ਅਡਾਨੀਆ ਦੇ ਮੁਕੰਮਲ ਪ੍ਰੋਡੇਕਟਾਂ ਦਾ ਬਾਈਕਾਟ ਜਾਰੀ ਰੱਖਣ ਅਤੇ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰੇ। 84 ਵੇਂ ਦਿਨ ਵੀ ਲੋਕਾਂ ਦੀ ਭਰਪੂਰ ਆਮਦ ਨਾਲ ਕੁੰਡਲੀ-ਸਿੰਘੂ ਮੋਰਚਾ ਜਾਰੀ ਹੈ, ਇਸ ਤੋਂ ਇਲਾਵਾ ਜਥੇਬੰਦੀ ਦਾ 7ਵਾਂ ਜਥਾ ਗੁਰਦਾਸਪੁਰ, ਹੁਸ਼ਿਆਰਪੁਰ, ਭੁਲੱਥ ਨਾਲ ਸੰਬਿਧਤ 20 ਫਰਵਰੀ ਨੂੰ ਹਰਗੋਬਿੰਦਪੁਰ ਪੁਲ ਤੋਂ ਦਿੱਲੀ ਮੋਰਚੇ ਵੱਲ ਵੱਡੀ ਗਿਣਤੀ ਲੈਕੇ ਕੂਚ ਕਰੇਗਾ। ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਅੱਜ 26 ਤਰੀਕ ਦੀ ਘਟਨਾ ਨਾਲ ਸਬੰਧਿਤ 5 ਹੋਰ ਕਿਸਾਨਾਂ ਨੂੰ ਵੀ ਜ਼ਮਾਨਤ ਮਿਲ ਗਈ ਹੈ।
ਇਹ ਵੀ ਦੇਖੋ : ‘ਸਾਡੇ ਘਰ ਦੀਆਂ 20 ਵੋਟਾਂ ਨੇ ਤੇ ਗਿਣਤੀ ‘ਚ 9 ਨਿਕਲੀਆਂ’, BJP ਵਾਲੀ ਕਹਿੰਦੀ ‘ਕਾਂਗਰਸ ਧੱਕਾ ਕਰ ਗਈ’