Kisan Morcha against BJP: ਕਿਸਾਨੀ ਅੰਦੋਲਨ ਦੀ ਗੂੰਜ ਪੰਜਾਬ, ਹਰਿਆਣਾ, ਦਿੱਲੀ ਤੋਂ ਬਾਅਦ ਹੁਣ ਪੱਛਮੀ ਬੰਗਾਲ ਵਿੱਚ ਸੁਣਾਈ ਦੇਣ ਲੱਗੀ ਹੈ। ਇੱਥੇ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ । ਦਿੱਲੀ ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਇਸ ਸੰਗਠਨ ਦੇ ਆਗੂ ਬੰਗਾਲ ਪਹੁੰਚ ਗਏ ਹਨ, ਜੋ ਬੰਗਾਲ ਦੇ ਕਿਸਾਨਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਲਈ ਸਮਝਾ ਰਹੇ ਹਨ। ਕਿਸਾਨਾਂ ਦੀ ਯੋਜਨਾ ਹੈ ਕਿ ਭਾਜਪਾ ਦਾ ਬਾਈਕਾਟ ਕਰਕੇ ਸਰਕਾਰ ਦਾ ਹੰਕਾਰ ਤੋੜਿਆ ਜਾਵੇ ।
ਦਿੱਲੀ ਵਿੱਚ ਜਾਰੀ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਸ਼ੁੱਕਰਵਾਰ ਨੂੰ ਕੋਲਕਾਤਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਉਨ੍ਹਾਂ ਨੇ ਬੰਗਾਲ ਦੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਭਾਜਪਾ ਦਾ ਬਾਈਕਾਟ ਕਰਨ ਤੇ ਉਸਨੂੰ ਵੋਟ ਨਾ ਦੇਣ। ਬੰਗਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 294 ਕਿਸਾਨ ਦੂਤਾਂ ਨੇ 294 ਵਿਧਾਨ ਸਭਾ ਹਲਕਿਆਂ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਵੱਲੋਂ ਬੰਗਾਲ ਵਿਚ ਟਰੈਕਟਰ ਯਾਤਰਾ ਵੀ ਕੀਤੀ ਜਾਵੇਗੀ। ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਕੋਲਕਾਤਾ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨਾਂ ਨਾਲ ਮੀਟਿੰਗ ਕੀਤੀ।
ਅੱਜ ਰਾਕੇਸ਼ ਟਿਕੈਤ ਵੀ ਬੰਗਾਲ ਪਹੁੰਚ ਰਹੇ ਹਨ । ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਕੋਲਕਾਤਾ ਅਤੇ ਨੰਦੀਗਰਾਮ ਵਿੱਚ ਇੱਕ ਕਿਸਾਨ ਰੈਲੀ ਕਰਨਗੇ। ਇਸ ਦੇ ਲਈ ਸੰਯੁਕਤ ਕਿਸਾਨ ਮੋਰਚਾ ਨੇ ਵੀ ਆਪਣੇ ਹੱਥ ਕੱਸ ਲਏ ਹਨ । ਸਵੇਰੇ 11 ਵਜੇ ਰਾਕੇਸ਼ ਟਿਕੈਤ ਕੋਲਕਾਤਾ ਵਿੱਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲੈਣਗੇ। ਟਿਕੈਤ ਸ਼ਾਮ 4 ਵਜੇ ਨੰਦੀਗ੍ਰਾਮ ਵਿੱਚ ਕੇਂਦਰ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਖ਼ਿਲਾਫ਼ ਭਾਸ਼ਣ ਦੇਣਗੇ । ਬੰਗਾਲ ਵਿੱਚ ਯੋਗੇਂਦਰ ਯਾਦਵ, ਮੇਧਾ ਪਾਟੇਕਰ, ਹਨਨਾਨ ਮੁੱਲਾ, ਬਲਬੀਰ ਸਿੰਘ ਰਾਜੇਵਾਲ, ਅਤੁਲ ਕੁਮਾਰ ਅੰਜਾਨ, ਅਵੀਕ ਸਾਹਾ, ਗੁਰਨਾਮ ਸਿੰਘ, ਰਾਜਾ ਰਾਮ ਸਿੰਘ, ਡਾ: ਸਤਨਾਮ ਸਿੰਘ ਵੀ ਬੰਗਾਲ ਵਿੱਚ ਮੌਜੂਦ ਹਨ।
ਗੌਰਤਲਬ ਹੈ ਕਿ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਹਨ । ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਦੇ ਕਈ ਦੌਰ ਵੀ ਹੋ ਚੁੱਕੇ ਹਨ, ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਲੱਭ ਸਕਿਆ। ਜਿਸ ਤੋਂ ਬਾਅਦ ਹੁਣ ਕਿਸਾਨ ਮੋਰਚਾ ਨੇ ਚੋਣਾਂ ਵਿੱਚ ਭਾਜਪਾ ਵਿਰੁੱਧ ਲੋਕਾਂ ਨੂੰ ਵੋਟ ਨਾ ਕਰਨ ਦੀ ਅਪੀਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਦੇਖੋ: ਜਹਾਜ਼ ਭਰ-ਭਰ ਕੇ ਬੰਗਾਲ ਪਹੁੰਚ ਗਏ ਕਿਸਾਨ, Balbir Rajewal ਨੇ ਪਾ ‘ਤਾ ਸਰਕਾਰ ਨੂੰ ਵਖ਼ਤ