Kisan rail roko andolan : ਅੱਜ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਹਰਿਆਣੇ ਵਿੱਚ ਸੋਨੀਪਤ, ਅੰਬਾਲਾ ਅਤੇ ਜੀਂਦ ਵਿੱਚ ਚਾਰ ਘੰਟੇ ਦੇ ਅੰਦੋਲਨ ਲਈ ਕਿਸਾਨ ਪੱਟੜੀਆਂ ’ਤੇ ਬੈਠੇ ਹਨ। ਇਸ ਵਿੱਚ ਔਰਤਾਂ ਵੀ ਸ਼ਾਮਿਲ ਹਨ। ਕੁਰੂਕਸ਼ੇਤਰ ਵਿੱਚ ਕਿਸਾਨਾਂ ਨੇ ਗੀਤਾ ਜਯੰਤੀ ਐਕਸਪ੍ਰੈਸ ਰੇਲਗੱਡੀ ਵੀ ਰੋਕ ਦਿੱਤੀ ਗਈ ਹੈ। ਅੰਦੋਲਨ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰੇਲਵੇ ਨੇ ਰੇਲਵੇ ਸੁਰੱਖਿਆ ਬਲਾਂ ਦੀਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ ਜਿਨ੍ਹਾਂ ਦਾ ਧਿਆਨ ਪੰਜਾਬ, ਹਰਿਆਣਾ, ਯੂ ਪੀ, ਪੱਛਮੀ ਬੰਗਾਲ ‘ਤੇ ਕੇਂਦ੍ਰਤ ਕੀਤਾ ਗਿਆ ਹੈ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਨੇ ਅਪੀਲ ਕੀਤੀ ਹੈ ਕਿ ਅੰਦੋਲਨ ਨੂੰ ਸ਼ਾਂਤੀਪੂਰਣ ਬਣਾਈ ਰੱਖਿਆ ਜਾਵੇ, ਉਥੇ ਦੇਸ਼ ਦੇ ਕਈ ਰਾਜਾਂ ਵਿੱਚ ਪੁਲਿਸ ਅਲਰਟ ਹੈ। ਕਈ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸਟੇਸ਼ਨਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਪਰ ਕਿਸਾਨਾਂ ਨੇ ਪਹਿਲਾ ਹੀ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਦੀ ਅਪੀਲ ਅਨੁਸਾਰ ਹੀ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਇਸ ਮੁਹਿੰਮ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਕਿਸਾਨ ਰੇਲਵੇ ਟ੍ਰੈਕਾਂ ‘ਤੇ ਬੈਠੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਅੱਜ ਵੀ ਸ਼ਾਂਤਮਈ ਢੰਗ ਨਾਲ ਆਪਣੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ।
ਇਹ ਵੀ ਦੇਖੋ : ਅੱਜ ਪੂਰੇ ਦੇਸ਼ ‘ਚ ਕਿਸਾਨ ਕਰਨਗੇ ਰੇਲ ਦਾ ‘ਚੱਕਾ ਜਾਮ’, ਰੇਲਵੇ ਵਾਲਿਆਂ ਨੇ ਵੀ ਖਿੱਚੀ ਤਿਆਰੀ !