know who beautiful fragrance: ਤਾਮਿਲ ਸਿਨੇਮਾ ਦਾ ਇੱਕ ਮਸ਼ਹੂਰ ਚਿਹਰਾ ਖੁਸ਼ਬੂ ਸੁੰਦਰ ਸੋਮਵਾਰ ਨੂੰ ਅਚਾਨਕ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸਦੇ ਪਿੱਛੇ ਇੱਕ ਸਿਆਸੀ ਕਾਰਨ ਸੀ।ਦੱਸਣਯੋਗ ਹੈ ਕਿ ਖੁਸ਼ਬੂ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ ਬੀਜੇਪੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।ਇਸ ਤੋਂ ਬਾਅਦ ਉਹ ਅਚਾਨਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਜਾਣਕਾਰੀ ਮੁਤਾਬਕ 2019 ਦੇ ਲੋਕਸਭਾ ਚੋਣਾਂ ‘ਚ ਟਿਕਟ ਨਾ ਮਿਲਣ ਦੇ ਬਾਅਦ ਹੀ ਖੁਸ਼ਬੂ ਸੁੰਦਰ ਕਾਂਗਰਸ ਦੀ ਅਗਵਾਈ ਤੋਂ ਨਾਰਾਜ਼ ਚੱਲ ਰਹੀ ਸੀ।ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਵੱਖ ਹੋ ਕੇ ਬੀਜੇਪੀ ਦੀ ਨਵੀਂ ਸਿੱਖਿਆ ਨੀਤੀ ਦਾ ਸਮਰਥਨ ਕੀਤਾ ਸੀ।
ਕਾਂਗਰਸ ਪ੍ਰਧਾਨ ਨੂੰ ਲਿਖੇ ਪੱਤਰ ‘ਚ ਵੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਅੰਦਰ ਉੱਚ ਅਹੁਦਿਆਂ ‘ਤੇ ਬੈਠੇ ਕੁਝ ਲੋਕ ਗਲਤ ਚੀਜਾਂ ਕਰ ਰਹੇ ਹਨ।ਉਨ੍ਹਾਂ ਦੇ ਫੈਸਲੇ ਠੀਕ ਨਹੀਂ ਹਨ।ਉਹ ਉੱਚ ਪੱਧਰ ‘ਤੇ ਬੈਠੇ ਹਨ ਪਰ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਜਾਂ ਜਨਤਕ ਮਾਨਤਾ ਨਾਲ ਕੋਈ ਲਗਾਵ ਨਹੀਂ ਹੈ।ਉਹ ਗਲਤ ਫੈਸਲੇ ਲੈ ਰਹੇ ਹਨ ਹੋ ਠੀਕ ਨਹੀਂ ਹੈ।ਸਾਲ 2014 ‘ਚ ਡੀਐੱਮਕੇ ਖੁਸ਼ਬੂ ਕਾਂਗਰਸ ‘ਚ ਸ਼ਾਮਲ ਹੋਈ ਸੀ।ਇਸ ਤੋਂ ਪਹਿਲਾਂ ਉਹ 2010 ਤੋਂ ਲੈ ਕੇ ਜੂਨ 2014 ਤੱਕ ਡੀਐੱਮਕੇ ‘ਚ ਰਹੀ ਸੀ।ਖੁਸ਼ਬੂ ਦੀ ਲੋਕਪ੍ਰਿਯਤਾ ਹੀ ਸੀ ਕਿ ਸਾਲ 2010 ‘ਚ ਉਨ੍ਹਾਂ ਨੂੰ ਖੁਦ ਡੀਐੱਮਕੇ ਚੀਫ ਕਰੁਣਾਨਿਧੀ ਪਾਰਟੀ ‘ਚ ਲੈ ਕੇ ਆਏ ਸਨ।ਉਸ ਤੋਂ ਬਾਅਦ ਉਹ ਇਸੇ ਪਾਰਟੀ ਨਾਲ ਜੁੜ ਕੇ ਸਿਆਸਤ ਕਰ ਰਹੀ ਸੀ।ਸੋਮਵਾਰ ਸਵੇਰੇ ਹੀ ਬੀਜੇਪੀ ‘ਚ ਜਾਣ ਦੀਆਂ ਅਟਕਲਾਂ ਵਿਚਾਲੇ ਕਾਂਗਰਸ ਨੇ ਉਨ੍ਹਾਂ ਨੂੰ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਸੀ।ਹਾਲ ਦੇ ਦਿਨਾਂ ‘ਚ ਖੁਸ਼ਬੂ ਸੁੰਦਰ ਕੁਝ ਮੁੱਦਿਆਂ ‘ਤੇ ਕਾਂਗਰਸ ਤੋਂ ਵੱਖ ਹੋਣ ਦੀ ਰਾਇ ਜ਼ਾਹਿਰ ਕਰ ਰਹੀ ਸੀ।