krishna district stealing money: ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ‘ਚ ਦੋ ਮੰਦਰਾਂ ਦੀ ਗੋਲਕ ‘ਚੋਂ ਪੈਸੇ ਚੋਰੀ ਦੇ ਦੋਸ਼ ‘ਚ ਪੁਲਸ ਨੇ ਇੱਕ 50 ਸਾਲਾ ਵਿਅਕਤੀ ਨੂੂੰ ਗ੍ਰਿਫਤਾਰ ਕੀਤਾ ਹੈ।ਦੋਸ਼ੀ ਦੀ ਗ੍ਰਿਫਤਾਰੀ ਮੰਗਲਵਾਰ ਨੂੰ ਕੀਤੀ ਗਈ।ਪੁਲਸ ਇੰਸਪੈਕਟਰ ਐੱਮ ਸੇਖਰ ਬਾਬੂ ਨੇ ਕਿਹਾ ਕਿ ਦੋਸ਼ੀ ਪਠਾਨ ਸਲਾਰ ਖਾਨ ਨੇ ਪਿਛਲੇ ਤਿੰਨ ਮਹੀਨਿਆਂ ਦੇ ਅੰਦਰ ਮੰਦਰਾਂ ‘ਚ ਦਾਨ ਪੇਟੀਆਂ ਨੂੰ ਤੋੜ ਕੇ 18,000 ਰੁਪਏ ਚੋਰੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ।ਪੁਲਸ ਨੇ ਕਿਹਾ ਕਿ ਸੂਬੇ ਦੇ ਵੱਖ ਵੱਖ ਪੁਲਸ ਸਟੇਸ਼ਨਾਂ ‘ਚ ਦੋਸ਼ੀਆਂ ਵਿਰੁੱੱਧ ਕਰੀਬ 80 ਮਾਮਲੇ ਦਰਜ ਕੀਤੇ ਗਏ ਹਨ।ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।14 ਸਤੰਬਰ ਦੀ ਰਾਤ, ਕੋਰਲਾਮਾਂਡਾ ਦੇ ਇੱਕ ਪਿੰਡ ਦੇ ਬਾਹਰੀ ਇਲਾਕੇ ‘ਚ ਭਗਵਾਨ ਹਨੂੰਮਾਨ ਮੰਦਰ ‘ਚ ਅਣਪਛਾਤੇ ਬਦਮਾਸ਼ਾਂ ਨੇ ਐਂਟਰੀ ਕੀਤੀ
ਅਤੇ ਗੋਲਕ ਨੂੰ ਤੋੜ ਦਿੱਤਾ ਅਤੇ ਮਾਮਲੇ ਦੀ ਜਾਂਚ ਲਈ ਕ੍ਰਿਸ਼ਨਾ ਜ਼ਿਲੇ ਦੇ ਐੱਸ.ਪੀ. ਨੇ 4 ਟੀਮਾਂ ਦਾ ਗਠਨ ਕੀਤਾ।ਪੁਲਸ ਨੇ ਕੋਰਲਮੰਡਾ ਪਿੰਡ ਦੇ ਬਾਹਰੀ ਇਲਾਕੇ ‘ਚ ਇੱਕ ਪਠਾਨ ਸਲਾਰ ਖਾਨ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ ਕਰੀਬ 2,000 ਰੁਪਏ ਬਰਾਮਦ ਕੀਤੇ।ਜਾਂਚ ਦੌਰਾਨ ਪਠਾਨ ਸਲਾਰ ਖਾਨ ਨੇ ਸਵੀਕਾਰ ਕੀਤਾ ਹੈ ਕਿ ਉਸਨੇ 6000 ਰੁਪਏ ਦੀ ਚੋਰੀ ਕੀਤੀ ਸੀ।ਉਸ ਦਾ ਕਹਿਣਾ ਹੈ ਕਿ ਉਸ ਨੇ ਪਿੰਡ ਦੇ ਹੀ ਇੱਕ ਮੰਦਰ ‘ਚੋਂ ਗੋਲਕ ਤੋੜ ਕੇ ਚੋਰੀ ਕੀਤੀ ਸੀ।ਇੱਕ ਹੋਰ ਰਾਮ ਜੀ ਦੇ ਮੰਦਰ ‘ਚੋਂ 10,000 ਰੁਪਏ ਦੀ ਚੋਰੀ ਕੀਤੀ ਸੀ।ਫਿਲਹਾਲ ਪੁਲਸ ਉਸ ਨਾਲ ਜੁੜੇ ਹੋਰ ਚੋਰ ਗ੍ਰੋਹਾਂ ਦੀ ਭਾਲ ਕਰ ਰਹੀ ਹੈ।