ਭਾਰਤ ਅਤੇ ਚੀਨ ਦੇ ਮਿਲਟਰੀ ਕਮਾਂਡਰਾਂ ਵਿਚਾਲੇ ਅੱਜ ਯਾਨੀ ਕਿ ਸ਼ਨੀਵਾਰ ਨੂੰ 12ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਦੌਰਾਨ ਦੇਸ਼ਾਂ ਦੇ ਫੌਜੀ ਕਮਾਂਡਰ ਅਗਲੇ ਦੌਰ ਦੇ ਡਿਸਇੰਗੇਜਮੈਂਟ ‘ਤੇ ਵਿਚਾਰ-ਵਟਾਂਦਰਾ ਕਰਨਗੇ ।
ਇਹ ਮੀਟਿੰਗ LAC ‘ਤੇ ਚੀਨ ਵੱਲ ਮੋਲਡੋ ਗੈਰਿਸਨ ਵਿੱਚ ਹੋਵੇਗੀ ਜੋ ਸਵੇਰੇ 10.30 ਵਜੇ ਸ਼ੁਰੂ ਹੋਵੇਗੀ । ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਹੋਣ ਵਾਲੀ ਇਸ ਮੀਟਿੰਗ ਵਿੱਚ ਲਾਈਨ ਆਫ਼ ਕੰਟਰੋਲ ਯਾਨੀ LAC ਦੇ ਗੋਗਰਾ ਅਤੇ ਹਾਟ-ਸਪ੍ਰਿੰਗ ਵਰਗੇ ਵਿਵਾਦਿਤ ਇਲਾਕੇ ਤੋਂ ਡੀਲਇੰਗੇਜਮੈਂਟ ਯਾਨੀ ਫ਼ੌਜੀਆਂ ਦੇ ਪਿੱਛੇ ਹਟਣ ‘ਤੇ ਗੱਲਬਾਤ ਹੋਵੇਗੀ।
ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ BJP ਨੇਤਾ ਦੇ ਪਾੜੇ ਕੱਪੜੇ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ 11ਵੇਂ ਦੌਰ ਦੀ ਗੱਲਬਾਤ 9 ਅਪ੍ਰੈਲ ਨੂੰ LAC ਦੇ ਭਾਰਤੀ ਹਿੱਸੇ ਵੱਲ ਆਉਣ ਵਾਲੇ ਚੁਸ਼ੁਲ ਵਿੱਚ ਹੋਈ ਸੀ। ਦੋਵੇਂ ਦੇਸ਼ ਪੈਨਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਕਾਂ ਤੋਂ ਆਪਣੇ-ਆਪਣੇ ਸਿਪਾਹੀਆਂ ਅਤੇ ਹਥਿਆਰਾਂ ਨੂੰ ਹਟਾਉਣ ਦੀ ਪ੍ਰਕਿਰਿਆ ਪੂਰੀ ਕਰ ਚੁੱਕੇ ਹਨ।
ਪਰ, ਟਕਰਾਅ ਵਾਲੀਆਂ ਥਾਵਾਂ ‘ਤੇ ਹਾਲੇ ਵੀ ਫੌਜਾਂ ਨੂੰ ਵਾਪਿਸ ਲਿਜਾਣ ਦੀ ਸ਼ੁਰੂਆਤ ਅਜੇ ਤੱਕ ਨਹੀਂ ਹੋ ਸਕੀ ਹੈ। ਦੋਹਾਂ ਵਿਚਾਲੇ ਪਿਛਲੇ ਸਾਲ ਮਈ ਤੋਂ ਪੂਰਬੀ ਲੱਦਾਖ ਵਿੱਚ ਕੁਝ ਥਾਵਾਂ ਨੂੰ ਲੈ ਕੇ ਗਤਿਰੋਧ ਦੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਲੈਂਡਸਲਾਈਡ, ਰੇਲਵੇ ਸੁਰੰਗ ‘ਚ ਕੰਮ ਕਰ ਰਹੇ ਮਜ਼ਦੂਰ ਪਾਣੀ ‘ਚ ਰੁੜ੍ਹੇ, ਇੱਕ ਦੀ ਮੌਤ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਜੁਲਾਈ ਨੂੰ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਚੀਨੀ ਅਧਿਕਾਰੀਆਂ ਨਾਲ ਦੁਵੱਲੀ ਬੈਠਕ ਕੀਤੀ ਸੀ । ਉਸ ਸਮੇਂ ਦੁਸ਼ਾਂਬੇ ਵਿੱਚ ਸ਼ੰਘਾਈ ਸਹਿਯੋਗ ਸੰਮੇਲਨ (SCO) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ LAC ਨੂੰ ਲੈ ਕੇ ਚੱਲ ਰਹੇ ਮੁੱਦਿਆਂ ‘ਤੇ ਚਰਚਾ ਹੋਈ ਸੀ।