Ladakh standoff: ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਕੁਝ ਹਟ ਗਈਆਂ ਹਨ । ਰਿਪੋਰਟ ਅਨੁਸਾਰ ਚੀਨੀ ਫੌਜ ਨੇ 2 ਕਿਲੋਮੀਟਰ ਪਿੱਛੇ ਹਟਿਆ ਹੈ ਅਤੇ ਭਾਰਤੀ ਫੌਜ ਆਪਣੀ ਜਗ੍ਹਾ ਤੋਂ 1 ਕਿਲੋਮੀਟਰ ਪਿੱਛੇ ਹਟ ਗਈ ਹੈ । ਇੱਥੋਂ ਦੇ ਫਿੰਗਰ ਫੋਰ ਖੇਤਰ ਵਿੱਚ ਦੋਵਾਂ ਦੇਸ਼ਾਂ ਦੀ ਫੌਜ ਕਈ ਹਫ਼ਤਿਆਂ ਤੋਂ ਇੱਕ ਦੂਜੇ ਦੇ ਸਾਹਮਣੇ ਖੜੀ ਹੋਈ ਹੈ ।
ਪੈਨਗੋਂਗ ਝੀਲ ਨੇੜੇ ਫੋਰ ਫਿੰਗਰ ਖੇਤਰ ਵਿੱਚ ਕੁਝ ਦਿਨਾਂ ਤੋਂ ਭਾਰਤ ਅਤੇ ਚੀਨੀ ਫੌਜਾਂ ਵਿਚਾਲੇ ਤਣਾਅ ਚੱਲ ਰਿਹਾ ਹੈ । ਦੋਵਾਂ ਦੇਸ਼ਾਂ ਵਿਚਾਲੇ 6 ਜੂਨ ਨੂੰ ਹੋਣ ਵਾਲੀ ਬੈਠਕ ਵਿੱਚ ਪਾਨਗੋਂਗ ਖੇਤਰ ‘ਤੇ ਜ਼ਿਆਦਾ ਧਿਆਨ ਦੇਣ ਦੀ ਸੰਭਾਵਨਾ ਹੈ । ਚੀਨੀ ਫੌਜ ਕਈ ਹਫ਼ਤਿਆਂ ਤੋਂ ਫਿੰਗਰ ਫੋਰ ਖੇਤਰ ਵਿੱਚ ਡਟੀ ਹੋਈ ਹੈ, ਜੋ ਕਿ ਭਾਰਤ ਦੇ ਕੰਟਰੋਲ ਵਿੱਚ ਹੈ ।
ਦੱਸ ਦੇਈਏ ਕਿ ਲੱਦਾਖ ਦੇ ਸਰਹੱਦੀ ਖੇਤਰ ਵਿੱਚ ਚੀਨੀ ਫੌਜ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਫੌਜ ਵੀ ਉਸ ਦੇ ਅੱਗੇ ਖੜ੍ਹੀ ਹੈ । ਦੋਵਾਂ ਪਾਸਿਆਂ ਤੋਂ ਗੱਲਬਾਤ ਵੀ ਚੱਲ ਰਹੀ ਹੈ, ਪਰ ਡੈੱਡਲਾਕ ਅਜੇ ਖਤਮ ਨਹੀਂ ਹੋਇਆ ਹੈ । ਹੁਣ ਇੱਕ ਵਾਰ ਫਿਰ ਦੋਵੇਂ ਦੇਸ਼ਾਂ ਦੀ ਫੌਜ ਗੱਲਬਾਤ ਕਰਨ ਜਾ ਰਹੀ ਹੈ । ਇਹ ਬੈਠਕ 6 ਜੂਨ ਨੂੰ ਪ੍ਰਸਤਾਵਿਤ ਹੈ ।
ਇਸ ਮੀਟਿੰਗ ਵਿੱਚ ਦੋਵੇਂ ਸੈਨਾਵਾਂ ਦੇ ਲੈਫਟੀਨੈਂਟ ਜਰਨਲ ਰੈਂਕ ਦੇ ਅਧਿਕਾਰੀ ਹਿੱਸਾ ਲੈਣਗੇ । ਇਹ ਮੁਲਾਕਾਤ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਦੇ ਲਿਹਾਜ ਨਾਲ ਬਹੁਤ ਮਹੱਤਵਪੂਰਨ ਹੈ । ਇਸ ਮੀਟਿੰਗ ਨੂੰ ਭਾਰਤ ਵੱਲੋਂ ਲੇਹ ਵਿੱਚ ਸਥਿਤ 14 ਕੋਰ ਕਮਾਂਡਰਾਂ ਦਾ ਵਫ਼ਦ ਦੀ ਅਗਵਾਈ ਕਰੇਗਾ । ਇਹ ਉੱਚ ਪੱਧਰੀ ਮੀਟਿੰਗ ਸਰਹੱਦ ‘ਤੇ ਸੰਕਟ ਨੂੰ ਖਤਮ ਕਰਨ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਵਿੱਚ ਇਹ ਵਿਵਾਦ ਮਈ ਦੀ ਸ਼ੁਰੂਆਤ ਤੋਂ ਚੱਲ ਰਿਹਾ ਹੈ । ਲੱਦਾਖ ਨੇ LAC ਵਿਖੇ ਭਾਰਤ ਵੱਲੋਂ ਸੜਕ ਨਿਰਮਾਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸਦਾ ਚੀਨ ਨੇ ਵਿਰੋਧ ਕੀਤਾ ਸੀ । ਇਸ ਤੋਂ ਬਾਅਦ 5 ਮਈ ਨੂੰ ਪੈਨਗੋਂਗ ਝੀਲ ‘ਤੇ ਦੋਵੇਂ ਦੇਸ਼ਾਂ ਦੇ ਸੈਨਿਕਾਂ ਦੀ ਟੱਕਰ ਹੋ ਗਈ । ਇਸ ਝੜਪ ਵਿੱਚ ਜਵਾਨ ਵੀ ਜ਼ਖਮੀ ਹੋ ਗਏ ਸਨ ।