Ladakh Standoff: ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਲਗਭਗ ਢਾਈ ਮਹੀਨਿਆਂ ਬਾਅਦ ਐਤਵਾਰ ਨੂੰ ਫਿਰ ਤੋਂ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਹੋਵੇਗੀ । ਮਈ 2020 ਦੇ ਸ਼ੁਰੂ ਤੋਂ ਹੀ ਭਾਰਤ ਅਤੇ ਚੀਨ ਵਿਚਾਲੇ ਸਰਹੱਦ ‘ਤੇ ਗਤਿਰੋਧ ਜਾਰੀ ਹੈ। 9ਵੇਂ ਗੇੜ ਦੀ ਬੈਠਕ XIV ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਅਤੇ ਦੱਖਣੀ ਸਿਨਜਿਆਂਗ ਮਿਲਟਰੀ ਖੇਤਰ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਵਿਚਕਾਰ ਹੋਵੇਗੀ। ਦੋਵਾਂ ਕਮਾਂਡਰਾਂ ਵਿਚਾਲੇ ਇਹ ਬੈਠਕ ਐਲਏਸੀ ਨੇੜੇ ਚੀਨ ਦੇ ਪਾਸੇ ਚੁਸ਼ੁਲ ਵਿਖੇ ਹੋਵੇਗੀ।
ਦਰਅਸਲ, ਇਸ ਬੈਠਕ ਦਾ ਉਦੇਸ਼ ਪੂਰਬੀ ਲੱਦਾਖ ਵਿੱਚ 9 ਮਹੀਨਿਆਂ ਤੋਂ ਜਾਰੀ ਤਣਾਅ ਨੂੰ ਦੂਰ ਕਰਨਾ ਹੈ। ਇਸ ਬੈਠਕ ਵਿੱਚ ਵਿਦੇਸ਼ ਮੰਤਰਾਲੇ ਦੇ ਇੱਕ ਨੁਮਾਇੰਦੇ ਦੇ ਵੀ ਸ਼ਾਮਿਲ ਹੋਣ ਦੀ ਉਮੀਦ ਹੈ। ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਅਧਿਕਾਰੀਆਂ ਦੇ ਅਨੁਸਾਰ 9ਵੇਂ ਦੌਰ ਦੀ ਗੱਲਬਾਤ ਬਹੁਤ ਮਹੱਤਵਪੂਰਨ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਗੱਲਬਾਤ ਵਿੱਚ ਦੋਵਾਂ ਧਿਰਾਂ ਵਿਚਾਲੇ ਲਿਖਤੀ ਸਮਝੌਤਾ ਹੋ ਸਕਦਾ ਹੈ।
ਪਿਛਲੀਆਂ ਕੁਝ ਮੀਟਿੰਗਾਂ ਦੀ ਤਰ੍ਹਾਂ ਵਿਦੇਸ਼ ਮੰਤਰਾਲੇ ਦੇ ਨੁਮਾਇੰਦੇ ਵੀ ਇਸ ਬੈਠਕ ਦਾ ਹਿੱਸਾ ਹੋਣਗੇ। ਜ਼ਿਕਰਯੋਗ ਹੈ ਕਿ ਦੋਵਾਂ ਧਿਰਾਂ ਵਿਚਕਾਰ ਆਖਰੀ ਫੌਜੀ ਗੱਲਬਾਤ 6 ਨਵੰਬਰ ਨੂੰ ਹੋਈ ਸੀ। ਇਸ ਤੋਂ ਪਹਿਲਾਂ 18 ਦਸੰਬਰ, 2020 ਨੂੰ ਵਿਦੇਸ਼ ਮੰਤਰਾਲੇ ਦੇ ਪੱਧਰ ਦੀ ਗੱਲਬਾਤ ਦੌਰਾਨ, ਦੋਵਾਂ ਦੇਸ਼ਾਂ ਨੇ ਕਿਹਾ ਸੀ ਕਿ ਉਹ ਐਲਏਸੀ ‘ਤੇ ਸਾਰੇ ਤਣਾਅ ਵਾਲੀਆਂ ਥਾਵਾਂ ਤੋਂ ਫੌਜਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੰਮ ਜਾਰੀ ਰੱਖਣ ਲਈ ਤਿਆਰ ਹਨ। ਉਸੇ ਸਮੇਂ ਗੱਲਬਾਤ ਦੇ 9ਵੇਂ ਦੌਰ ‘ਤੇ ਸਹਿਮਤੀ ਹੋਈ ਸੀ।
ਦੱਸ ਦੇਈਏ ਕਿ 6 ਨਵੰਬਰ 2020 ਨੂੰ ਹੋਈ ਸੀਨੀਅਰ ਕਮਾਂਡਰਾਂ ਦੀ 8ਵੇਂ ਦੌਰ ਦੀ ਮੀਟਿੰਗ ਨੂੰ ਲੈ ਕੇ ਦੋਵਾਂ ਧਿਰਾਂ ਨੇ ਕਿਹਾ ਸੀ ਕਿ ਇਸ ਬੈਠਕ ਵਿੱਚ ਜ਼ਮੀਨੀ ਤੌਰ ‘ਤੇ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਮਿਲੀ । ਇਸ ਅੱਠਵੇਂ ਦੌਰ ਦੇ ਗੱਲਬਾਤ ਦੌਰਾਨ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਕਿਹਾ ਸੀ ਕਿ ਉਹ ਆਪਣੀਆਂ ਫਰੰਟ ਲਾਈਨ ਫੌਜਾਂ ਨੂੰ ਸੰਜਮ ਵਰਤਣ ਅਤੇ ਕਿਸੇ ਗਲਤਫਹਿਮੀ ਤੋਂ ਬਚਣ ਨੂੰ ਯਕੀਨੀ ਬਣਾਉਣਗੇ।
ਇਹ ਵੀ ਦੇਖੋ: ਬਿਨਾਂ ਡਰਾਈਵਰ ਤੋਂ ਇਹ ਟਰੈਕਟਰ ਜਾਵੇਗਾ ਦਿੱਲੀ ! ਪਿੰਡਾਂ ਦੇ ਮੁੰਡਿਆਂ ਨੇ ਕਰਤੀ ਕਮਾਲ USA ਤੱਕ ਨੇ ਚਰਚੇ