ਲਖੀਮਪੁਰ ਖੀਰੀ ਮਾਮਲੇ ‘ਚ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਦੀ ਜਾਣਕਰੀ ਸੰਯੁਕਤ ਕਿਸਾਨ ਮੋਰਚਾ ਦੇ ਵੱਲੋ ਇੱਕ ਟਵੀਟ ਕਰ ਕਿ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋ ਟਵੀਟ ਕਰ ਕੇ ਕਿਹਾ ਗਿਆ ਹੈ ਕਿ, “ਆਸ਼ੀਸ਼ ਮਿਸ਼ਰਾ (ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਤੇ ਮੁੱਖ ਦੋਸ਼ੀ) ਨੂੰ ਯੂਪੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਕੁੱਝ ਸਮੇਂ ਬਾਅਦ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।” ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਨੇ ਵੀ ਇੱਕ ਨਿਊਜ਼ ਚੈੱਨਲ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਲਖੀਮਪੁਰ ਖੀਰੀ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ ਤੋਂ ਲਖੀਮਪੁਰ ਵਿੱਚ ਕ੍ਰਾਈਮ ਬ੍ਰਾਂਚ ਦੇ ਦਫਤਰ ਵਿੱਚ ਮੈਜਿਸਟ੍ਰੇਟ ਦੇ ਵੱਲੋ ਪੁੱਛਗਿੱਛ ਕੀਤੀ ਜਾ ਰਹੀ ਹੈ। ਅਸ਼ੀਸ਼ ਮਿਸ਼ਰਾ ਆਪਣੇ ਵਕੀਲ ਦੇ ਨਾਲ ਕ੍ਰਾਈਮ ਬ੍ਰਾਂਚ ਦੇ ਦਫਤਰ ਵਿੱਚ ਮੌਜੂਦ ਹਨ। ਪੁੱਛਗਿੱਛ ਵਿੱਚ ਡੀਆਈਜੀ ਉਪੇਂਦਰ ਅਗਰਵਾਲ ਅਤੇ ਲਖੀਮਪੁਰ ਦੇ ਐਸਡੀਐਮ ਵੀ ਸ਼ਾਮਿਲ ਹਨ। ਅਸ਼ੀਸ਼ ਮਿਸ਼ਰਾ ਨੇ ਆਪਣੇ ਹੱਕ ਵਿੱਚ ਕਈ ਵੀਡੀਓ ਪੇਸ਼ ਕੀਤੇ ਹਨ। ਉਨ੍ਹਾਂ ਨੇ 10 ਲੋਕਾਂ ਦੇ ਬਿਆਨ ਦਾ ਹਲਫਨਾਮਾ ਵੀ ਸੌਂਪਿਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਉਹ ਕਾਫਲੇ ਦੇ ਨਾਲ ਨਹੀਂ ਸਨ, ਬਲਕਿ ਦੰਗਲ ਦੇ ਮੈਦਾਨ ਵਿੱਚ ਸਨ।
ਟਿਕੁਨੀਆ ਹਿੰਸਾ ਮਾਮਲੇ ਵਿੱਚ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਥਾਰ ਜੀਪ ਜਿਸ ਨੇ ਕਿਸਾਨਾਂ ਨੂੰ ਕੁਚਲਿਆ ਸੀ। ਉਸ ਥਾਰ ਦਾ ਬੀਮਾ ਵੀ ਖਤਮ ਹੋ ਗਿਆ ਸੀ। ਕਾਰ ਦਾ ਬੀਮਾ 13 ਜੁਲਾਈ, 2018 ਤੋਂ ਖਤਮ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਕੁਚਲਣ ਵਾਲੀ ਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਨਾਂ ‘ਤੇ ਹੈ। ਫਿਲਹਾਲ ਲਖੀਮਪੁਰ ਸਥਿਤ ਕ੍ਰਾਈਮ ਬ੍ਰਾਂਚ ਦੇ ਦਫਤਰ ਵਿੱਚ ਆਸ਼ੀਸ਼ ਮਿਸ਼ਰਾ ਤੋਂ ਮੈਜਿਸਟ੍ਰੇਟ ਦੇ ਸਾਹਮਣੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਆਸ਼ੀਸ਼ ਉਨ੍ਹਾਂ ਤਿੰਨ ਵਾਹਨਾਂ ਦੇ ਕਾਫਲੇ ਵਿੱਚ ਮੌਜੂਦ ਸੀ ਜਾ ਨਹੀਂ ? ਕਈ ਵੀਡੀਓ ਵੀ ਆਸ਼ੀਸ਼ ਦੁਆਰਾ ਸੌਂਪੇ ਗਏ ਹਨ। ਅਜਿਹੀ ਸਥਿਤੀ ਵਿੱਚ, ਦੰਗਲ ਦੇ ਪ੍ਰੋਗਰਾਮ ਵਿੱਚ ਆਸ਼ੀਸ਼ ਦੀ ਮੌਜੂਦਗੀ ਦਿਖਾਉਣ ਵਾਲੇ ਵੀਡੀਓ ਦੇ ਸਮੇਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਘਟਨਾ ਦੇ ਸਮੇਂ, ਉਹ ਦੰਗਲ ਪ੍ਰੋਗਰਾਮ ਵਿੱਚ ਰੈਫਰੀ ਵਜੋਂ ਕੰਮ ਕਰ ਰਿਹਾ ਸੀ, ਉੱਥੇ ਮੌਜੂਦ ਸੀ। ਜਾਂਚ ਏਜੰਸੀ ਦੀ ਜਾਂਚ ਅਜੇ ਵੀ ਜਾਰੀ ਹੈ। ਅਜਿਹੇ ਵਿੱਚ ਜੇਕਰ ਅੱਜ ਆਸ਼ੀਸ਼ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸਨੂੰ ਸ਼ਾਮ ਪੰਜ ਵਜੇ ਰਿਮਾਂਡ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।