ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਬਿਆਨ ਸਾਹਮਣੇ ਆਇਆ ਹੈ। ਅਜੈ ਮਿਸ਼ਰਾ ਨੇ ਇਸ ਹਿੰਸਾ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਅਜੇ ਮਿਸ਼ਰਾ ਨੇ ਕਿਹਾ ਹੈ ਕਿ ਮੈਂ ਅਤੇ ਮੇਰਾ ਬੇਟਾ ਉਸ ਸਮੇਂ ਮੌਕੇ ‘ਤੇ ਮੌਜੂਦ ਨਹੀਂ ਸੀ। ਇਸ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਅਜੈ ਮਿਸ਼ਰਾ ਨੇ ਕਿਹਾ, “ਸਾਡੇ ਵਰਕਰ ਵੀ ਹਿੰਸਾ ਵਿੱਚ ਮਾਰੇ ਗਏ ਹਨ, ਉਨ੍ਹਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ। ਅਸੀਂ ਇਸ ਘਟਨਾ ਦੇ ਸੰਬੰਧ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਗੱਲ ਕੀਤੀ ਹੈ। ਦੋਸ਼ੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।” ਉਨ੍ਹਾਂ ਕਿਹਾ,“ ਪ੍ਰਦਰਸ਼ਨਕਾਰੀਆਂ ਨੇ ਸਾਡੇ ਵਰਕਰਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਅਸੀਂ ਕੇਸ ਦਰਜ ਕਰਨ ਲਈ ਵੀ ਕਿਹਾ ਹੈ।”
ਅਜੈ ਮਿਸ਼ਰਾ ਨੇ ਅੱਗੇ ਕਿਹਾ, “ਜਿਸ ਤਰ੍ਹਾਂ ਸਾਡੇ ਵਰਕਰਾਂ ਨੂੰ ਕੁੱਟਿਆ ਗਿਆ ਹੈ, ਜੇ ਮੇਰਾ ਬੇਟਾ ਵੀ ਹੁੰਦਾ, ਤਾਂ ਉਸ ਨੂੰ ਵੀ ਕੁੱਟਿਆ ਜਾਂਦਾ। ਅਸੀਂ ਜਾਂਚ ਲਈ ਤਿਆਰ ਹਾਂ। ਮੇਰੀ ਕਾਰ ਵਰਕਰਾਂ ਨੂੰ ਲਿਜਾ ਰਹੀ ਸੀ, ਸ਼ਾਇਦ ਉਨ੍ਹਾਂ ਨੇ ਇਸਨੂੰ ਵੇਖਿਆ ਅਤੇ ਸਮਝ ਗਏ ਕਿ ਮੇਰਾ ਬੇਟਾ ਇਸ ਵਿੱਚ ਹੈ। ਇਹ ਹਮਲਾ ਉਸ ਨੂੰ ਮਾਰਨ ਲਈ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਕਰੀਬ ਦਸ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਨਾਰਾਜ਼ਗੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਕਥਿਤ ਬਿਆਨ ਤੋਂ ਬਾਅਦ ਹੋਰ ਵੱਧ ਗਈ, ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ‘ਦੋ ਮਿੰਟ ‘ਚ ਸੁਧਾਰਣ’ ਅਤੇ ‘ਲਖੀਮਪੁਰ ਖੀਰੀ ਛੱਡਣ’ ਦੀ ਚੇਤਾਵਨੀ ਦਿੱਤੀ ਸੀ ਗ੍ਰਹਿ ਰਾਜ ਮੰਤਰੀ ਅਤੇ ਲਖੀਮਪੁਰ ਖੀਰੀ ਤੋਂ ਸੰਸਦ ਮੈਂਬਰ ਅਜੈ ਕੁਮਾਰ ਮਿਸ਼ਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, “ਸਾਮਣਾ ਕਰੋ ਆਕੇ, ਅਸੀਂ ਤੁਹਾਨੂੰ ਠੀਕ ਕਰਾਂਗੇ, ਇਸ ਵਿੱਚ ਸਿਰਫ ਦੋ ਮਿੰਟ ਲੱਗਣਗੇ।”