ਅੱਜ ਲਾਲੂ ਪ੍ਰਸਾਦ ਯਾਦਵ ਬਿਹਾਰ ਵਿੱਚ ਰੈਲੀ ਕਰ ਰਹੇ ਹਨ। ਇੱਥੇ ਉਨ੍ਹਾਂ ਨੇ ਭਾਜਪਾ ਅਤੇ ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਲਾਲੂ ਪ੍ਰਸਾਦ ਯਾਦਵ ਲੰਬੇ ਸਮੇਂ ਬਾਅਦ ਅੱਜ ਰੈਲੀ ਕਰਦੇ ਨਜ਼ਰ ਆਏ ਹਨ।
ਉਹ ਬਿਹਾਰ ਦੇ ਤਾਰਾਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰਕੂ ਤਾਕਤਾਂ ਅੱਗੇ ਹਾਰ ਨਹੀਂ ਮੰਨਣੀ ਚਾਹੀਦੀ। ਲਾਲੂ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਨਾਲ ਕਦੇ ਸਮਝੌਤਾ ਨਹੀਂ ਕੀਤਾ। ਲਾਲੂ ਨੇ ਕਿਹਾ, ‘ਰੇਲ, ਜਹਾਜ਼, ਸਭ ਕੁੱਝ ਬੀਜੇਪੀ ਦੇ ਸ਼ਾਸਨ ‘ਚ ਵਿਕ ਗਿਆ, ਮੋਦੀ ਨੇ ਕਿਹਾ ਸੀ ਕਿ ਉਹ ਸਾਰਿਆਂ ਨੂੰ 15 ਲੱਖ ਰੁਪਏ ਦੇਣਗੇ, ਸਾਰਿਆਂ ਨੇ ਖਾਤਾ ਖੁਲ੍ਹਵਾ ਲਿਆ ਸੀ।’ ਬਿਹਾਰ ਸਰਕਾਰ ‘ਤੇ ਹਮਲਾ ਕਰਦੇ ਹੋਏ ਲਾਲੂ ਨੇ ਕਿਹਾ, ‘ਤੁਸੀਂ ਤੇਜਸਵੀ ਯਾਦਵ ਨੂੰ ਜਿਤਾਇਆ, ਬਿਹਾਰ ਦਾ ਮੁੱਖ ਮੰਤਰੀ ਬਣਾ ਦਿੱਤਾ ਸੀ। ਪਰ ਨਿਤੀਸ਼ ਕੁਮਾਰ ਨੇ ਬੇਈਮਾਨੀ ਨਾਲ ਉਨ੍ਹਾਂ ਨੂੰ ਹਟਾ ਦਿੱਤਾ। ਮੈਂ ਜੇਲ੍ਹ ਵਿੱਚ ਸੀ, ਬਾਹਰ ਹੁੰਦਾ ਤਾਂ ਉਨ੍ਹਾਂ ਦੀ ਹਿੰਮਤ ਨਹੀਂ ਹੋਣੀ ਸੀ।
ਨਿਤੀਸ਼ ਕੁਮਾਰ ਦੇ ਗੋਲੀ ਵਾਲੇ ਬਿਆਨ ‘ਤੇ ਲਾਲੂ ਨੇ ਕਿਹਾ ਕਿ ਅਸੀਂ ਤੁਹਾਨੂੰ ਗੋਲੀ ਕਿਉਂ ਮਾਰਾਂਗੇ, ਤੁਸੀਂ ਖੁਦ ਮਰ ਜਾਓਗੇ। ਲਾਲੂ ਨੇ ਕਿਹਾ ਕਿ ਬਿਹਾਰ ‘ਚ ਸ਼ਰਾਬਬੰਦੀ ਲਾਗੂ ਹੋਈ ਪਰ ਉਦੋਂ ਚੂਹੇ ਸ਼ਰਾਬ ਪੀਂਦੇ ਸਨ। ਨਿਤੀਸ਼ ਕਹਿੰਦੇ ਸਨ ਕਿ ਮੈਂ ਮਿੱਟੀ ‘ਚ ਮਿਲ ਜਾਵਾਂਗਾ, ਭਾਜਪਾ ਵਿੱਚ ਨਹੀਂ ਜਾਵਾਂਗਾ। ਪਰ ਹੁਣ ਉਹ ਭਾਜਪਾ ਦੇ ਨਾਲ ਸਰਕਾਰ ਵਿੱਚ ਹੈ। ਨਿਤੀਸ਼ ਨੇ ਕਿਹਾ ਸੀ ਕਿ ਜਿਹੜੀ ਪਾਰਟੀ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਵੇਗੀ, ਉਹ ਉਸ ਨਾਲ ਜਾਣਗੇ। ਭਾਜਪਾ ਦੇ ਨਾਲ ਇਕੱਠੇ ਆਉਣ ਤੋਂ ਬਾਅਦ ਵੀ ਬਿਹਾਰ ਨੂੰ ਵਿਸ਼ੇਸ਼ ਦਰਜਾ ਨਹੀਂ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: