lalu yadav hits back on pm modi: ਬਿਹਾਰ ਵਿੱਚ ਚੋਣਾਂ ਦਾ ਮਾਹੌਲ ਪੂਰੇ ਸਿਖਰਾਂ ਤੇ ਹੈ, ਵੋਟਿੰਗ ਦੇ ਦੂਜੇ ਪੜਾਅ ਤੋਂ ਪਹਿਲਾਂ ਹਰ ਪਾਰਟੀ ਦੇ ਵੱਡੇ ਨੇਤਾ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸਿਸ ਕਰ ਰਹੇ ਹਨ। ਇਸ ਦੇ ਨਾਲ-ਨਾਲ ਹੀ ਹੁਣ ਦੋਸ਼ ਲਗਾਉਣ ਦਾ ਦੌਰ ਵੀ ਤੇਜ ਹੋ ਗਿਆ ਹੈ , ਕੱਲ ਐਨਡੀਏ ਦੀ ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂ ਗੱਠਜੋੜ ਤੇ ਤਿੱਖੇ ਨਿਸ਼ਾਨੇ ਸਾਧੇ ਸੀ। ਪ੍ਰਧਾਨ ਮੰਤਰੀ ਨੇ ਮਹਾਂ ਗੱਠਜੋੜ ਦੇ ਦੋ ਵੱਡੇ ਨੇਤਾਵਾਂ ਰਾਹੁਲ ਗਾਂਧੀ ਅਤੇ ਤੇਜਸ਼ਵੀ ਯਾਦਵ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਸੀ ਕਿ, “ਅੱਜ ਬਿਹਾਰ ਦੇ ਵਿੱਚ ਡਬਲ ਇੰਜਣ ਵਾਲੀ ਸਰਕਾਰ ਹੈ, ਪਰ ਦੂਜੇ ਪਾਸੇ ਡਬਲ-ਡਬਲ ਯੁਵਰਾਜ ਹਨ। ਉਨ੍ਹਾਂ ਵਿੱਚੋਂ ਇੱਕ ਜੰਗਲ ਰਾਜ ਦਾ ਯੁਵਰਾਜ ਵੀ ਹੈ।” ਉਨ੍ਹਾਂ ਕਿਹਾ,“ਡਬਲ ਇੰਜਨ ਵਾਲੀ ਐਨਡੀਏ ਸਰਕਾਰ ਬਿਹਾਰ ਦੇ ਵਿਕਾਸ ਲਈ ਵਚਨਬੱਧ ਹੈ, ਤਾ ਡਬਲ-ਡਬਲ ਯੁਵਰਾਜ ਆਪਣੀ ਗੱਦੀ ਬਚਾਉਣ ਲਈ ਲੜ ਰਹੇ ਹਨ।”
ਹੁਣ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਮੋਦੀ ਦੇ ਡਬਲ ਯੁਵਰਾਜ ਵਾਲੇ ਬਿਆਨ ਦਾ ਜਵਾਬ ਦਿੱਤਾ ਹੈ। ਲਾਲੂ ਯਾਦਵ ਨੇ ਕਿਹਾ ਹੈ ਕਿ ਇਹ ਸਰਕਾਰ ਡਬਲ ਇੰਜਨ ਦੀ ਨਹੀਂ ਬਲਕਿ ਟ੍ਰਬਲ ਇੰਜਨ ਦੀ ਸਰਕਾਰ ਹੈ। ਲਾਲੂ ਯਾਦਵ ਨੇ ਟਵੀਟ ਕਰਦਿਆਂ ਕਿਹਾ ਕਿ ਹੈ, “ਇਹ ਡਬਲ ਇੰਜਣ ਦੀ ਨਹੀਂ ਬਲਕਿ ਟ੍ਰਬਲ ਇੰਜਣ ਦੀ ਸਰਕਾਰ ਹੈ। ਤਾਲਾਬੰਦੀ ਵਿੱਚ ਫਸੇ ਮਜ਼ਦੂਰਾਂ ਨੂੰ ਵਾਪਿਸ ਲਿਆਉਣ ਵੇਲੇ ਇਹ ਡਬਲ ਇੰਜਣ ਦੀ ਸਰਕਾਰ ਕਿੱਥੇ ਸੀ?” ਲਾਲੂ ਯਾਦਵ ਦੇ ਨਾਲ-ਨਾਲ ਤੇਜਸ਼ਵੀ ਯਾਦਵ ਨੇ ਵੀ ਪ੍ਰਧਾਨ ਮੰਤਰੀ ਮੋਦੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ, “ਸਤਿਕਾਰਤ ਪ੍ਰਧਾਨ ਮੰਤਰੀ ਨੇ 2014 ਵਿੱਚ ਮੋਤੀਹਾਰੀ ਦੀ ਚੋਣ ਮੀਟਿੰਗ ਵਿੱਚ ਕਿਹਾ ਸੀ ਕਿ ਉਹ ਮੋਤੀਹਾਰੀ ‘ਚ ਬੰਦ ਖੰਡ ਮਿੱਲ ਦੀ ਸ਼ੁਰੂਆਤ ਕਰਨਗੇ, ਅਗਲੀ ਵਾਰ ਜਦੋਂ ਉਹ ਮੋਤੀਹਾਰੀ ਆਉਣਗੇ ਤਾਂ ਇੱਥੇ ਬਣੀ ਖੰਡ ਦੀ ਚਾਹ ਪੀਣਗੇ। ਪ੍ਰਧਾਨ ਮੰਤਰੀ 6 ਸਾਲ ਬਾਅਦ ਅੱਜ ਮੋਤੀਹਾਰੀ ਆਏ ਪਰ ਉਨ੍ਹਾਂ ਨੇ ਬੰਦ ਖੰਡ ਮਿੱਲ ਅਤੇ ਚਾਹ ਬਾਰੇ ਕੁੱਝ ਨਹੀਂ ਕਿਹਾ?”