langar fighting covid 19 helping people inspiring: ਮਨੁੱਖੀ ਸੇਵਾ ਪਰਮੋ ਧਰਮ… ਇਸੇ ਦੀ ਪਛਾਣ ਹੈ ਨਾਗਪੁਰ ਦੇ ਇੱਕ ਸਿੱਖ ਸਖਸ਼।41 ਸਾਲ ਦੇ ਜਮਸ਼ੇਦ ਸਿੰਘ ਕਪੂਰ ਨੂੰ ਨਾਗਪੁਰ ਦੀਆਂ ਸੜਕਾਂ ‘ਤੇ ਟੂ ਵਲੀਹਰ ‘ਤੇ ਹਰ ਦਿਨ ਲੋੜਵੰਦਾਂ ਨੂੰ ਖਾਣਾ ਵੰਡਦੇ ਦੇਖਿਆ ਜਾ ਸਕਦਾ ਹੈ।ਕਪੂਰ ਇਹ ਮੋਬਾਇਲ ਲੰਗਰ ਸੇਵਾ ਪਿਛਲੇ ਕਈ ਸਾਲਾਂ ਤੋਂ ਚਲਾ ਰਹੇ ਹਨ।ਕੋਰੋਨਾ ਮਹਾਮਾਰੀ ਦੌਰਾਨ ਵੀ ਇਹ ਮਿਸ਼ਨ ਜਾਰੀ ਹੈ।ਕਪੂਰ ਇਸ ਲੰਗਰ ਦੇ ਤਹਿਤ ਥਾਂ-ਥਾਂ ਜਾ ਕੇ ਹਰ ਦਿਨ ਸੈਂਕੜੇ ਲੋਕਾਂ ਨੂੰ ਦਾਲ-ਖਿਚੜੀ ਵੰਡਦੇ ਹਨ।ਕਪੂਰ ਨੇ ਨਾਗਪੁਰ ‘ਚ ਇਹ ਸੇਵਾ 2013 ‘ਚ ਸ਼ੁਰੂ ਕੀਤੀ ਸੀ।ਪਹਿਲਾਂ ਸਿਰਫ ਗਰੀਬ ਅਤੇ ਵਾਂਝੇ ਲੋਕ ਹੀ ਉਨਾਂ੍ਹ ਤੋਂ ਖਾਣਾ ਲੈਂਦੇ ਸਨ।ਪਰ ਕੋਰੋਨਾ ਲਾਕਡਾਊਨ ‘ਚ ਰੈਸਟੋਰੈਂਟ-ਹੋਟਲ ਬੰਦ ਹੋਣ ਕਾਰਨ ਹੁਣ ਸਾਰੇ ਵਰਗਾਂ ਦੇ ਲੋਕਾਂ ਨੂੰ ਇਸ ਮੋਬਾਇਲ ਲੰਗਰ ਤੋਂ ਦਾਲ-ਖਿਚੜੀ ਲੈਂਦੇ ਦੇਖਿਆ ਜਾ ਸਕਦਾ ਹੈ।ਕਪੂਰ ਕਹਿੰਦੇ ਹਨ ਕਿ ਕੁਝ ਲੋਕ ਕੱਚੇ ਚਾਵਲ ਅਤੇ ਦਾਲ ਨਾਲ ਉਨ੍ਹਾਂ ਦੀ ਮੱਦਦ ਕਰਦੇ ਹਨ ਜਿਸ ਨਾਲ ਉਨਾਂ੍ਹ ਦਾ ਮਿਸ਼ਨ ਚੱਲਦਾ ਰਹੇ।ਕਪੂਰ ਨੇ ਦਾ ਕਹਿਣਾ ਹੈ ਕਿ ਉਹ ਕੰਮ ਨੂੰ ਸੇਵਾ ਮੰਨਦੇ ਹਨ।ਉਨਾਂ੍ਹ ਨੇ ਕਿਹਾ, ”ਸਿੱਖ ਧਰਮ ‘ਚ ਲੋੜਵੰਦਾਂ ਦੀ ਮੱਦਦ ਨੂੰ ਹੀ ਸੱਚੀ ਸੇਵਾ ਕਿਹਾ ਜਾਂਦਾ ਹੈ।ਕੋਰੋਨਾ ਮਹਾਮਾਰੀ ਦੌਰਾਨ ਲੋਕ ਦੂਰ ਦੂਰ ਤੋਂ ਨਾਗਪੁਰ ‘ਚ ਇਲਾਜ ਲਈ ਆ ਰਹੇ ਹਨ।
ਅਜਿਹੇ ‘ਚ ਉਨ੍ਹਾਂ ਦੇ ਨਾਲ ਜੋ ਲੋਕ ਆਉਂਦੇ ਹਨ, ਉਨਾਂ੍ਹ ਨੂੰ ਖਾਣਾ ਮਿਲਣ ‘ਚ ਮੁਸ਼ਕਿਲ ਹੁੰਦੀ ਹੈ ਕਿਉਂਕਿ ਹੋਟਲ ਅਤੇ ਖਾਣਾ ਦੇ ਸਟਾਲ ਬੰਦ ਹਨ।ਅਜਿਹੇ ‘ਚ ੳਨਾਂ੍ਹ ਦੇ ਲਈ ਜੋ ਮੇਰੇ ਤੋਂ ਬਣ ਪਾਉਂਦਾ ਮੈਂ ਉਹ ਕਰ ਰਿਹਾ ਹਾਂ।ਪੇਸ਼ੇ ਤੋਂ ਜੋਤਸ਼ੀ ਕਪੂਰ ਚਾਹੁੰਦੇ ਹਨ ਕਿ ਭਵਿੱਖ ‘ਚ ਉਨ੍ਹਾਂ ਦੀ ਲੰਗਰ ਆਨ ਵਹੀਲਸ ਸੇਵਾ ਹਫਤੇ ਦੇ ਸੱਤੇ ਦਿਨ ਅਤੇ 24 ਘੰਟੇ ਚੱਲੇ।ਉਨਾਂ੍ਹ ਨੇ ਦੱਸਿਆ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ 1512 ‘ਚ ਨਾਗਪੁਰ ਆਏ ਸਨ ਅਤੇ ਇੱਥੇ ਸਥਾਨਕ ਆਦੀਵਾਸੀਆਂ ਨੂੰ ਉਨਾਂ੍ਹ ਨੇ ਲੰਗਰ ਸੇਵਾ ਉਪਲਬਧ ਕਰਾਈ ਸੀ।ਕਪੂਰ ਨੇ ਕਿਹਾ ਉਨਾਂ੍ਹ ਤੋਂ ਖਾਣਾ ਲੈਣ ਵਾਲੇ ਇੱਕ ਭਿਖਾਰੀ ਨੇ ਕੱਪੜਿਆਂ ਨਾਲ ਭਰਿਆ ਇੱਕ ਥੈਲਾ ਸੌਂਪਿਆ ਸੀ ਅਤੇ ਕਿਹਾ ਸੀ ਕਿ ਉਸਦੀ ਮੌਤ ਤੋਂ ਬਾਅਦ ਇਹ ਥੈਲਾ ਖੋਲਣਾ ਅਤੇ ਜੋ ਕੱਪੜੇ ਹਨ ਉਹ ਲੋੜਵੰਦਾਂ ਨੂੰ ਵੰਡ ਦੇਣਾ ।
ਭਿਖਾਰੀ ਦੀ ਮੌਤ ਤੋਂ ਬਾਅਦ ਕਪੂਰ ਨੇ ਉਹ ਖੋਲਿਆ ਤਾਂ ਹੈਰਾਨ ਰਹਿ ਗਏ, ਥੈਲੇ ‘ਚ ਕੱਪੜਿਆਂ ਦੇ ਨਾਲ 25,000 ਰੁਪਏ ਵੀ ਸਨ।ਹੁਣ ਅਸੀਂ ਉਸੇ ਰਾਹ ‘ਤੇ ਚੱਲ ਪਏ ਹਾਂ ਜਮਸ਼ੇਦ ਸਿੰਘ ਕਪੂਰ ਜਿਨਾਂ੍ਹ ਨੂੰ ਲੱਗਦਾ ਹੈ ਕਿ ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਕਿਸੇ ਦਾ ਪੇਟ ਭਰਨਾ ਸਭ ਤੋਂ ਵੱਡਾ ਪੁੰਨ।ਇਸ ਕੋਰੋਨਾ ਕਾਲ ‘ਚ ਉਨਾਂ੍ਹ ਦੇ ਜਿਵੇਂ ਕਈ ਦੂਜੇ ਲੋਕ ਵੀ ਮੌਜੂਦ ਹਨ ਜੋ ਇਸ ਮੁਸ਼ਕਿਲ ਸਮੇਂ ਨੂੰ ਆਸਾਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਸਹੀ ਸ਼ਬਦਾਂ ‘ਚ ਸਮਾਜ ਦੇ ਪ੍ਰਤੀ ਆਪਣਾ ਯੋਗਦਾਨ ਦੇ ਰਹੇ ਹਨ।
ਜ਼ੀਰਕਪੁਰ ‘ਚ ਕੋਰੋਨਾ ਮਰੀਜ਼ਾਂ ਲਈ ਯੁਨਾਈਟਿਡ ਸਿੱਖ ਸੰਗਠਨ ਵੱਲੋਂ ਖੋਲਿਆ ਗਿਆ ਆਈਸੋਲੇਸ਼ਨ ਕੇਅਰ ਸੈਂਟਰ…