ਪ੍ਰਧਾਨ ਮੰਤਰੀ ਮੋਦੀ ਐਤਵਾਰ ਸਵੇਰੇ 11 ਵਜੇ ‘ਮਨ ਕੀ ਬਾਤ’ ਦੇ 84ਵੇਂ ਐਡੀਸ਼ਨ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ। ਮਨ ਕੀ ਬਾਤ ਦਾ ਇਹ ਐਪੀਸੋਡ ਇਸ ਸਾਲ ਦਾ ਆਖਰੀ ਐਪੀਸੋਡ ਹੋਵੇਗਾ। ਇਸ ਐਪੀਸੋਡ ਵਿੱਚ ਅੱਜ ਪੀਐੱਮ ਮੋਦੀ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਤੋਂ ਬਚਾਅ ਤੇ ਨਵੇਂ ਸਾਲ ‘ਤੇ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ‘ਤੇ ਆਪਣੀ ਗੱਲ ਰੱਖ ਸਕਦੇ ਹਨ। ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ‘ਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਪਹਿਲੀ ਵਾਰ 3 ਅਕਤੂਬਰ 2014 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਪੀਐੱਮ ਮੋਦੀ ਹਰ ਮਹੀਨੇ ਦੇ ਆਖੀਰ ਵਿੱਚ ਹੋਣ ਵਾਲੀ ਮਨ ਕੀ ਬਾਤ ਲਈ ਲੋਕਾਂ ਤੋਂ ਸੁਝਾਅ ਮੰਗਦੇ ਹਨ।
ਦੱਸ ਦੇਈਏ ਕਿ ਅੱਜ ਪੀਐੱਮ ਮੋਦੀ ਦਾ ਇਹ ਸੰਬੋਧਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਤੇ ਦੁਨੀਆ ਇੱਕ ਵਾਰ ਫਿਰ ਤੋਂ ਮਹਾਮਾਰੀ ਤੇ ਉਸਦੇ ਨਵੇਂ ਖਤਰੇ ਓਮੀਕ੍ਰੋਨ ਨਾਲ ਦਹਿਸ਼ਤ ਵਿੱਚ ਹਨ। ਬ੍ਰਿਟੇਨ, ਫਰਾਂਸ ਵਿੱਚ ਕੋਰੋਨਾ ਦੇ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਤੇ ਉੱਥੇ ਹੀ ਅਮਰੀਕਾ ਵਿੱਚ ਦੋ ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਹਮੇਸ਼ਾ ਹੀ ਆਪਣੇ ਸੰਬੋਧਨ ਵਿੱਚ ਦੇਸ਼ ਵਾਸੀਆਂ ਨੂੰ ਕੋਰੋੜਨਾ ਮਹਾਮਾਰੀ ਦੇ ਪਤੀ ਸੁਚੇਤ ਰਹਿਣ ਦੀ ਅਪੀਲ ਕਰਦੇ ਆਏ ਹਨ।
ਇਹ ਵੀ ਪੜ੍ਹੋ: Breaking : ‘ਓਮੀਕ੍ਰੋਨ’ ਦੇ ਪ੍ਰਕੋਪ ਵਿਚਾਲੇ ਦੇਸ਼ ‘ਚ ਬੱਚਿਆਂ ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ
ਗੌਰਤਲਬ ਹੈ ਕਿ ਪੀਐੱਮ ਮੋਦੀ ਨੇ ਕੋਰੋਨਾ ਦੇ ਨਵੇਂ ਰੂਪ ਦੇ ਫੈਲਣ ਦੇ ਮੱਦੇਨਜ਼ਰ ਸ਼ਨੀਵਾਰ ਦੇਰ ਰਾਤ ਨੂੰ ਦੇਸ਼ ਦੇ ਨਾਮ ਸੰਬੋਧਨ ਦੌਰਾਨ ਤਿੰਨ ਵੱਡੇ ਐਲਾਨ ਕੀਤੇ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਹੁਣ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਵੈਕਸੀਨ ਮਿਲਣ ਜਾ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਫਰੰਟਲਾਈਨ ਵਰਕਰਾਂ, ਹੈਲਥ ਵਰਕਰਾਂ ਤੇ 60 ਸਾਲ ਤੋਂ ਵੱਧ ਗੰਭੀਰ ਬਿਮਾਰੀ ਵਾਲਿਆਂ ਨੂੰ ਬੂਸਟਰ ਡੋਜ਼ ਦੇਣ ਦਾ ਐਲਾਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: