leader rahul gandhi attack pm modi: ਕਾਂਗਰਸ ਨੇਤਾ ਰਾਹੁਲ ਗਾਂਧੀ ਨਵੇਂ ਖੇਤੀ ਕਾਨੂੰਨਾਂ ਅਤੇ ਐੱਲਏਸੀ ਵਿਵਾਦ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲਾ ਕੀਤਾ ਹੈ।ਉਹ ਹਰ ਰੈਲੀ ਅਤੇ ਸਭਾ ‘ਚ ਮੋਦੀ ਸਰਕਾਰ ‘ਤੇ ਹਮਲਾ ਬੋਲ ਕੇ ਨਵੇਂ ਕਾਨੂੰਨਾਂ ਦੇ ਰਾਹੀਂ ਕਿਸਾਨਾਂ ਦੇ ਨਾਲ ਅਨਿਆਂ ਦਾ ਦੋਸ਼ ਲਗਾ ਰਹੇ ਹਨ।ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਕੇਂਦਰ ‘ਤੇ ਹਮਲਾ ਬੋਲਿਆ ਬੋਲਿਆ।ਰਾਜਸਥਾਨ ਦੇ ਹਨੂੰਮਾਨਗੜ ‘ਚ ਕਿਸਾਨ ਮਹਾਪੰਚਾਇਤ ਦੌਰਾਨ ਰਾਹੁਲ ਨੇ ਕਿਹਾ, ਮੋਦੀ ਜੀ ਕਹਿੰਦੇ ਹਨ ਕਿ ਉਹ ਕਿਸਾਨਾਂ ਦੇ ਨਾਲ ਗੱਲ ਕਰਨਾ ਚਾਹੁੰਦੇ ਹਨ।ਤੁਸੀਂ ਉਨ੍ਹਾਂ ਦੇ ਨਾਲ ਕੀ ਗੱਲ ਕਰੋਗੇ?ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਉ।ਕਿਸਾਨ ਤੁਹਾਡੇ ਨਾਲ ਖੁਦ ਗੱਲ ਕਰਨਗੇ।
ਰਾਹੁਲ ਨੇ ਅੱਗੇ ਕਿਹਾ-ਤੁਸੀਂ ਕਿਸਾਨਾਂ ਤੋਂ ਜ਼ਮੀਨ ਲੈ ਰਹੇ ਹੋ, ਉਨ੍ਹਾਂ ਦਾ ਭਵਿੱਖ ਲੈ ਰਹੇ ਹੋ ਅਤੇ ਉਸਤੋਂ ਬਾਅਦ ਤੁਸੀਂ ਉਨ੍ਹਾਂ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ।ਸਭ ਤੋਂ ਪਹਿਲਾਂ ਕਾਨੂੰਨਾਂ ਨੂੰ ਵਾਪਸ ਲਉ ਅਤੇ ਉਸਤੋਂ ਬਾਅਦ ਗੱਲ ਕਰੋ।ਰਾਹੁਲ ਗਾਂਧੀ ਸ਼ੁੱਕਰਵਾਰ ਤੋਂ ਦੋ ਦਿਨਾਂ ਰਾਜਸਥਾਨ ਦੌਰੇ ‘ਤੇ ਹਨ।ਰਾਜਸਥਾਨ ‘ਚ ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਦੌਰਾਨ ਪਿਛਲ਼ੇ ਸਾਲ ਹੋਏ ਵਿਵਾਦ ਤੋਂ ਬਾਅਦ ਰਾਹੁਲ ਦਾ ਸੂਬੇ ‘ਚ ਇਹ ਪਹਿਲਾ ਦੌਰਾ ਹੈ।ਰਾਹੁਲ ਗਾਂਧੀ ਜਿਸ ਹਨੂੰਮਾਨਗੜ ਤੋਂ ਆਪਣੀ ਯਾਤਰਾ ਸ਼ੁਰੂ ਕਰ ਰਹੇ ਹਨ ਇਹ ਉਹੀ ਥਾਂ ਹੈ ਜਿਥੇ ਸਭ ਤੋਂ ਪਹਿਲਾਂ ਉਨਾਂ੍ਹ ਨੇ ਰਾਜਸਥਾਨ ‘ਚ ਕਿਸਾਨ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ।
ਹਜ਼ਾਰਾਂ ਲੋਕਾਂ ਦਾ ਹਜੂਮ ਅੱਗੇ ਰਾਕੇਸ਼ ਟਿਕੈਤ ਨੇ ਕੀਤਾ ਵੱਡੇ ਚੈਂਲੇਂਜ, ਰਾਜਸਥਾਨ ‘ਚ ਗੱਜਦੇ ਸੁਣੋ ਕੀ-ਕੀ ਕਿਹਾ…!