llama antibodies treat prevent corona virus: ਕੋਰੋਨਾ ਵਾਇਰਸ ਵਰਗੀ ਜਾਨਲੇਵਾ ਮਹਾਂਮਾਰੀ ਤੋਂ ਬਚਾਅ ਲਈ ਪੂਰੀ ਦੁਨੀਆ ਦੇ ਵਿਗਿਆਨੀ ਅਤੇ ਖੋਜਕਰਤ ਦਿਨ-ਰਾਤ ਵੈਕਸੀਨ ਦੀ ਖੋਜ ‘ਚ ਜੁਟੇ ਹੋਏ ਹਨ।ਹਾਲਾਂਕਿ ਅਜੇ ਤੱਕ ਕਿਸੇ ਵੀ ਦੇਸ਼ ਨੂੰ ਤਸੱਲੀਬਖਸ਼ ਨਤੀਜੇ ਨਹੀਂ ਮਿਲੇ ਹਨ ਪਰ ਇਸ ਦੌਰਾਨ ਅਧਿਐਨ’ਚ ਪਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ‘ਚ ਇਨਹੇਲਡ ਲਾਮਾ ਐਂਟੀਬਾਡੀਜ਼ ਇਲਾਜ ‘ਚ ਮੱਦਦ ਕਰ ਸਕਦੇ ਹਨ।6 ਨਵੰਬਰ ਨੂੰ ਅਮਰੀਕਾ ਦੇ ਵਾਸ਼ਿੰਗਟਨ ‘ਚ ਵਿਗਿਆਨੀਆਂ ਨੇ ਲਾਮਾ ਤੋਂ ਛੋਟੇ ਪਰ ਬੇਹੱਦ ਸ਼ਕਤੀਸ਼ਾਲੀ ਕੋਰੋਨਾ ਵਾਇਰਸ ਐਂਟੀਬਾਡੀਜ਼ ਅੰਸ਼ਾਂ ਨੂੰ ਕੱਢਣ ਦੀ ਇੱਕ ਨਵੀਂ ਵਿਧੀ ਖੋਜੀ ਹੈ।ਇਸ ਬਾਰੇ ‘ਚ ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਨੂੰ ਰੋਕਣ ਅਤੇ ਇਲਾਜ ਕਰਨ ਦੀ ਸਮਰੱਥਾ ਦੇ ਨਾਲ ਇਨਹੇਲੇਬਲ ਥੈਰੇਪਯੂਟਿਕਸ ਨੂੰ ਇਸਤੇਮਾਲ ‘ਚ ਲਿਆਂਦਾ ਜਾ ਸਕਦਾ ਹੈ।ਅਮਰੀਕਾ ‘ਚ ਯੂਨੀਵਰਸਿਟੀ ਆਫ
ਪਿਟਸਬਰਗ ਦੇ ਖੋਜਕਰਤਾਵਾਂ ਅਨੁਸਾਰ, ਇਹ ਵਿਸ਼ੇਸ਼ ਲਾਮਾ ਐਂਟੀਬਾਡੀਜ਼, ਜਿਨ੍ਹਾਂ ਨੂੰ ਨੈਨੋਬਾਡੀ ਕਿਹਾ ਜਾਂਦਾ ਹੈ।ਮਨੁੱਖੀ ਐਂਟੀਬਾਡੀਜ਼ ਤੋਂ ਬਹੁਤ ਛੋਟੀ ਹੈ।ਉਨ੍ਹਾਂ ਨੇ ਕਿਹਾ ਕਿ ਸਾਰਸ-ਕੋਵ-2 ਵਾਇਰਸ ਨੂੰ ਬੇਅਸਰ ਕਰਨ ‘ਚ ਇਹ ਕਈ ਗੁਣਾ ਵੱਧ ਪ੍ਰਭਾਵੀ ਹੈ।ਜੋ ਕੋਰੋਨਾ ਵਾਇਰਸ ਦਾ ਕਾਰਨ ਬਣਦਾ ਹੈ।ਖੋਜਕਰਤਾ ਨੇ ਵੈਲੀ ਨਾਮ ਦੀ ਕਾਲੀ ਲਾਮਾ ਨੂੰ ਸਾਰਸ-ਕੋਵ-2 ਸਪਾਈਕ ਪ੍ਰੋਟੀਨ ਦੇ ਨਾਲ ਟੀਕਾਕਰਨ ਕੀਤਾ ਅਤੇ ਲਗਭਗ ਦੋ ਮਹੀਨਿਆਂ ਬਾਅਦ, ਪਸ਼ੂ ਦਾ ਟੀਕਾਕਰਨ ਪ੍ਰਣਾਲੀ ਨੇ ਵਾਇਰਸ ਵਿਰੁੱਧ ਪਰਿਪੱਕ ਨੈਨੋਬਾਡੀ ਦਾ ਉਤਪਾਦਨ ਕੀਤਾ।ਉਨ੍ਹਾਂ ਨੇ ਕਿਹਾ ਕਿ ਨੈਨੋਬਾਡੀ ਕਮਰੇ ਦੇ ਤਾਪਮਾਨ ‘ਤੇ 6 ਹਫਤੇ ਤੱਕ ਐਕਟਿਵ ਰਹਿ ਸਕਦੀ ਹੈ।ਐਂਟੀਵਾਇਰਲ ਥੈਰੇਪੀ ਨੂੰ ਸਿੱਧੇ ਫੇਫੜਿਆਂ ‘ਚ ਪਹੁੰਚਾਉਣ ਲਈ ਇਨਹੇਬਲ ਮਿਸਟ ‘ਚ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਥੇ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ।ਨੈਨਬਾਡੀਜ਼ ਪ੍ਰਣਾਲੀ ‘ਚ ਇਸ ਖੋਜ ਅਤੇ ਇਸ ਤੋਂ ਪਹਿਲਾਂ ਕਿ ਉਹ ਨੁਕਸਾਨ ਪਹੁੰਚਾਵੇ ਉਨਾਂ੍ਹ ਨੂੰ ਖਤਮ ਕੀਤਾ ਜਾ ਸਕਦਾ ਹੈ।ਸ਼ੀ ਨੇ ਕਿਹਾ, ਨੈਨੋਬਾਡੀ ਸੰਭਾਵੀ ਰੂਪ ਤੋਂ ਬਹੁਤ ਘੱਟ ਖਰਚ ‘ਤੇ ਉਪਲਬਧ ਹੋ ਸਕਦੇ ਹਨ।ਮੌਜੂਦਾ ਸੰਕਦ ਦੌਰਾਨ ਇਸ ਤੋਂ ਚੰਗੇ ਨਤੀਜੇ ਪਾਏ ਜਾ ਸਕਦੇ ਹਨ।