load 4 containers cryogenic oxygen tanks: ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਨੇ ਅਜਿਹਾ ਕਹਿਰ ਬਰਸਾਇਆ ਹੈ ਕਿ ਕਈ ਸੂਬਿਆਂ ‘ਚ ਹਸਪਤਾਲਾਂ ‘ਚ ਆਕਸੀਜਨ ਅਤੇ ਬੈੱਡਾਂ ਦੀ ਕਿੱਲਤ ਹੋ ਗਈ ਹੈ।ਕੋਰੋਨਾ ਦੇ ਮਰੀਜ ਆਕਸੀਜਨ ਲਈ ਦਰ ਦਰ ਭਟਕ ਰਹੇ ਹਨ।ਅਜਿਹੀਆਂ ਮੁਸ਼ਕਿਲ ਘੜੀ ‘ਚ ਹੁਣ ਭਾਰਤੀ ਹਵਾਈ ਸੈਨਾ ਨੇ ਮੋਰਚਾ ਸੰਭਾਲਿਆ ਹੈ।ਅੱਜ ਵਾਯੂਸੈਨਾ ਦੇ ਸੀ-17 ਜਹਾਜ਼ ਆਕਸੀਜਨ ਟੈਂਕਰ ਦੇ 4 ਕੰਟੇਨਰ ਲੈਣ ਲਈ ਸਿੰਘਾਪੁਰ ਦੇ ਚਾਂਗੀ ਅੰਤਰਾਸ਼ਟਰੀ ਹਵਾਈ ਅੱਡੇ ਪਹੁੰਚੇ ਹਨ।
ਸੀ-17 ਜਹਾਜ਼ ਆਕਸੀਜਨ ਟੈਂਕ ਦੇ 4 ਕੰਟੇਨਰਾਂ ਨੂੰ ਲੋਡ ਕਰਨਗੇ ਅਤੇ ਇਸ ਤੋਂ ਬਾਅਦ ਇਨ੍ਹਾਂ ਕੰਟੇਨਰਾਂ ਨੂੰ ਅੱਜ ਸ਼ਾਮ ਤੱਕ ਪੱਛਮੀ ਬੰਗਾਲ ਦੇ ਪਨਾਗਰ ਏਅਰਬੇਸ ‘ਤੇ ਉਤਾਰ ਦੇਣਗੇ।ਇਨ੍ਹਾਂ ਜਹਾਜ਼ਾਂ ਨੇ ਅੱਜ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਇਸ ਤੋਂ ਇਲਾਵਾ ਏਅਰ ਫੋਰਸ ਦੇਸ਼ ਦੇ ਵੱਖ-ਵੱਖ ਕੋਵਿਡ -19 ਹਸਪਤਾਲਾਂ ਵਿਚ ਦਵਾਈਆਂ ਅਤੇ ਉਪਕਰਣ ਵੀ ਪਹੁੰਚਾ ਰਹੀ ਹੈ। ਭਾਰਤ ਕੋਰੋਨਾ ਵਾਇਰਸ ਦੀ ਲਾਗ ਦੀ ਦੂਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਬਹੁਤ ਸਾਰੇ ਹਸਪਤਾਲ ਮੈਡੀਕਲ ਆਕਸੀਜਨ ਅਤੇ ਬਿਸਤਰੇ ਦੀ ਘਾਟ ਨਾਲ ਜੂਝ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਸੈਨਾ ਨੇ ਸੀ -17, ਆਈ.ਐਲ.-76, ਐਨ -32 ਅਤੇ ਅਵਰੋ ਕਾਰਗੋ ਜਹਾਜ਼ਾਂ ਨੂੰ ਇਸ ਉਦੇਸ਼ ਲਈ ਤਾਇਨਾਤ ਕੀਤਾ ਹੈ ਕਿ ਚਿਨੁਕ ਅਤੇ ਐਮਆਈ -17 ਹੈਲੀਕਾਪਟਰਾਂ ਨੂੰ ਤਿਆਰ ਰੱਖਿਆ ਗਿਆ ਹੈ।
Patiala Bus Stand ‘ਤੇ ਪਿਆ ਗਾਹ, Driver ਨੇ ਸਾਈਡ ਮੰਗਣ ‘ਤੇ ਮੁੰਡੇ ਨੇ ਕੀਤੀ ਕੁੱਟਮਾਰ, ਪਿਆ ਪੇਚਾ