lockdown again madhya pradesh after coronavirus: ਮੱਧ-ਪ੍ਰਦੇਸ਼ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇੱਕ ਵਾਰ ਲਾਕਡਾਊਨ ਦਾ ਐਲਾਨ ਕੀਤਾ ਜਾ ਸਕਦਾ ਹੈ।ਹਾਲਾਂਕਿ, ਇਸ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ।ਉਥੇ, ਕੋਰੋਨਾ ਨੂੰ ਕਾਬੂ ‘ਚ ਕਰਨ ਨੂੰ ਲੈ ਕੇ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਇਕ ਬੈਠਕ ਕਰਨ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਬੈਠਕ ‘ਚ ਲਾਕਡਾਊਨ ਲਗਾਉਣ ‘ਤੇ ਫੈਸਲਾ ਲਿਆ ਜਾ ਸਕਦਾ ਹੈ।ਦੂਜੇ ਪਾਸੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਲਾਕਡਾਊਨ ਲਗਾਉਣ ਨੂੰ ਲੈ ਕੇ ਸੰਕੇਤ ਦਿੱਤੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਦੀ ਚਿੰਤਾ ਦਾ ਵਿਸ਼ਾ ਹੈਇਸ ਸਮੇਂ ਹਰ ਨਾਗਰਿਕ ਨੂੰ ਸਾਵਧਾਨ ਰਹਿਣ ਦੀ ਲੋੜ ਹੈ।ਸਰਕਾਰ ਨੇ ਸਾਵਧਾਨੀ ਅਤਟ ਸੁਰੱਖਿਆ ਦੇ ਲਿਹਾਜ ਤੋਂ ਸਾਰੇ ਵਿਕਲਪ ਖੁੱਲੇ ਰੱਖੇ ਹਨ।ਇਸ ਸੰਬੰਧ ‘ਚ ਗ੍ਰਹਿ ਵਿਭਾਗ ਸਾਰੇ ਜਰੂਰੀ ਫੈਸਲੇ ਅੱਜ ਸ਼ਾਮ ਤੱਕ ਲਏ ਜਾਣਗੇ।ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹੋਇਆਂ ਸੂਬੇ ਦੇ ਜਿਆਦਾ ਸੰਕਰਮਣ ਵਾਲੇ ਇਲਾਕਿਆਂ ਲਈ ਸ਼ਿਵਰਾਜ ਸਰਕਾਰ ਕਈ ਗਾਈਡਲਾਈਨਜ ਜਾਰੀ
ਕਰ ਸਕਦੀ ਹੈ।ਭੋਪਾਲ ਅਤੇ ਇੰਦੌਰ ‘ਚ ਦੀਵਾਲੀ ਤੋਂ ਬਾਅਦ ਹੀ ਕੋਰੋਨਾ ਮਰੀਜ਼ਾਂ ਦੀ ਸੰਖਿਆ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।ਮੱਧ ਪ੍ਰਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1300 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੌਰਾਨ 14 ਲੋਕਾਂ ਦੀ ਜਾਨ ਵੀ ਗਈ ਹੈ।ਸੂਬੇ ‘ਚ ਕੋਰੋਨਾ ਪਾਜ਼ੇਟਿਵ ਲੋਕਾਂ ਦਾ ਕੁਲ ਅੰਕੜਾ 2 ਲੱਖ ਦੇ ਕਰੀਬ ਪਹੁੰਚ ਗਿਆ ਹੈ।
ਇਹ ਵੀ ਦੇਖੋ: