lowering temperature two degree this year: ਦਸੰਬਰ ਦੇ 10 ਦਿਨ ਗੁਜ਼ਰਨ ਤੋਂ ਦੇ ਨਾਲ ਹੀ ਠੰਡ ਦਾ ਅਹਿਸਾਸ ਵੱਧਣ ਲੱਗਾ ਹੈ।ਦੂਜੇ ਪਾਸੇ ਪਿਛਲੇ ਸਾਲ ਪੈ ਚੁੱਕੀ ਕੜਾਕੇ ਦੀ ਠੰਡ ਵਾਲਾ ਸਮਾਂ ਹੀ ਨਜ਼ਦੀਕ ਆ ਰਿਹਾ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਲੋਕ ਕੜਾਕੇਦਾਰ ਠੰਡ ਲਈ ਤਿਆਰ ਹੋ ਜਾਣ।ਪਿਛਲੇ ਸਾਲ 12 ਦਸੰਬਰ ਤੋਂ ਤਾਪਮਾਨ ਤੇਜੀ ਨਾਲ ਡਿੱਗਣ ਦੇ ਨਾਲ ਹੀ ਖੂਨ ਖੜਾ ਕਰਨ ਵਾਲੀ ਠੰਡ ਪਈ ਸੀ ਅਤੇ ਇਹ ਸਿਲਸਿਲਾ 31 ਦਸੰਬਰ ਤੱਕ ਚਲਦਾ ਰਿਹਾ ਸੀ।ਦਿੱਲੀ ਮੌਸਮ ਵਿਭਾਗ ਦੇ ਵਿਗਿਆਨਕ ਕੁਲਦੀਪ ਸ਼੍ਰੀਵਾਸਤਵ ਕਹਿੰਦੇ ਹਨ ਕਿ ਇਸ ਵਾਰ ਪਿਛਲੇ ਸਾਲ ਤੋਂ ਵੀ ਵੱਧ ਠੰਡ ਪੈਣ ਦੀ ਸੰਭਾਵਨਾ ਹੈ।ਇਸ ਵਾਰ ਬਰਫਬਾਰੀ ਸਧਾਰਨ ਤੋਂ ਕੁਝ ਜਿਆਦਾ ਹੋਈ ਹੈ।ਜਿਸਦਾ ਅਸਰ ਹੁਣ ਪੈਣ ਵਾਲੀ ਸਰਦੀ ‘ਤੇ ਦੇਖਣ ਨੂੰ ਮਿਲੇਗਾ।ਇਸ ਵਾਰ ਹੋਰ ਸਾਲਾਂ ਦੇ ਮੁਕਾਬਲੇ ਇੱਕ ਤੋਂ ਦੋ ਡਿਗਰੀ ਤੱਕ ਤਾਪਮਾਨ ਘੱਟ ਰਹਿਣ
ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਸ਼੍ਰੀਵਾਸਤਵ ਕਹਿੰਦੇ ਹਨ ਕਿ ਪਿਛਲੇ ਸਾਲ 12 ਦਸੰਬਰ ਤੋਂ 30 ਦਸੰਬਰ ਤੱਕ ਬਹੁਤ ਜਿਆਦਾ ਠੰਡ ਪਈ ਸੀ।ਇਸ ਵਾਰ ਜਨਵਰੀ ਤੱਕ ਅਜਿਹੇ ਹਾਲਾਤ ਰਹਿਣ ਦੀ ਸੰਭਾਵਨਾ ਹੈ।ਹਾਲਾਂਕਿ ਇਹ ਹੋ ਸਕਦਾ ਹੈ ਕਿ ਇਸ ਵਾਰ ਸਰਦੀਆਂ ਦਾ ਸਮਾਂ ਖਿਸਕ ਕੇ ਥੋੜਾ ਇੱਧਰ-ਉਧਰ ਹੋ ਜਾਵੇ।ਪਹਾੜਾਂ ‘ਤੇ ਅਜੇ ਪੱਛਮੀ ਫਾਰਮੈਂਟ ਆ ਚੁੱਕਾ ਹੈ।ਮੈਦਾਨਾਂ ਤੋਂ ਗੁਜ਼ਰਦੇ ਹੀ ਤਾਪਮਾਨ ਡਿੱਗਦਾ ਜਾਵੇਗਾ।ਇਸ ਵਾਰ ਸੁੱਕੀ ਠੰਡ ਅਤੇ ਬਾਰਿਸ਼ ਤੋਂ ਬਾਅਦ ਵਾਲੀ ਦੋਵੇਂ ਹੀ ਰਹਿਣ ਦੀ ਉਮੀਦ ਹੈ।ਦੱਸਣਯੋਗ ਹੈ ਕਿ ਜੰਮੂ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕੁਝ ਹਿੱਸਿਆਂ ‘ਚ 11 ਦਸੰਬਰ ਨੂੰ ਬਿਜਲੀ ਗਰਜਣ ਦੇ ਨਾਲ ਗੜੇ ਪੈ ਸਕਦੇ ਹਨ।ਇਸ ਤੋਂ ਇਲਾਵਾ 12 ਦਸੰਬਰ ਨੂੰ ਉਤਰਾਖੰਡ ‘ਚ ਅਤੇ ਹਰਿਆਣਾ, ਚੰਡੀਗੜ ਅਤੇ ਦਿੱਲੀ ‘ਚ 11 ਅਤੇ 12 ਦਸੰਬਰ ਨੂੰ ਬਿਜਲੀ ਗਰਜਣ ਦੇ ਨਾਲ ਗੜੇ ਪੈਣ ਦੀ ਸੰਭਾਵਨਾ ਹੈ।ਇਨ੍ਹਾਂ ਸੂਬਿਆਂ ‘ਚ 11 ਦਸੰਬਰ ਨੂੰ ਸੰਘਣਾ ਕੋਹਰਾ ਰਹਿਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।