lpg cylinder through paytm: ਰਸੋਈ ਗੈਸ ਸਿਲੰਡਰ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਹਰ ਘਰ ‘ਚ ਉਪਯੋਗ ਕੀਤੀ ਜਾਂਦੀ ਹੈ।ਅਜੇ ਹਾਲ ਹੀ ‘ਚ ਸਰਕਾਰ ਨੇ ਐੱਲਪੀਜੀ ਦੇ ਭਾਅ ‘ਚ 50 ਰੁਪਏ ਦਾ ਵਾਧਾ ਕੀਤਾ ਸੀ।ਜਿਸ ਤੋਂ ਬਾਅਦ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਐੱਲਪੀਜੀ ਸਿਲੰਡਰ ਦੀ ਕੀਮਤ 644 ਰੁਪਏ ਤੋਂ ਵੱਧ ਕੇ 694 ਰੁਪਏ ਹੋ ਗਈ ਹੈ।ਇਸ ਸਿਲੰਡਰ ਦੀਆਂ ਕੀਮਤਾਂ ‘ਚ ਇਸ ਮਹੀਨੇ ਇਹ ਦੂਜਾ ਵਾਧਾ ਹੈ।ਇਸ ਨਾਲ ਪਹਿਲਾਂ ਇੱਕ ਦਸੰਬਰ ਨੂੰ ਵੀ
ਇਸਦੀ ਕੀਮਤ ‘ਚ 50 ਰੁਪਏ ਦਾ ਵਾਧਾ ਹੋਇਆ ਸੀ।ਪਰ ਹੁਣ ਤੁਸੀਂ ਇਸ ਮਹਿੰਗੇ ਸਿਲੰਡਰ ਨੂੰ ਸਿਰਫ 200 ਰੁਪਏ ‘ਚ ਖ੍ਰੀਦ ਸਕਦੇ ਹੋ ਆਉ ਜਾਣਦੇ ਕਿਸ ਤਰ੍ਹਾਂ ਉਠਾਈਏ ਇਸ ਆਫਰ ਦਾ ਲਾਭ।ਤੁਸੀਂ ਪੇਟੀਐਮ ਤੋਂ ਆਪਣਾ ਐੱਲਪੀਜੀ ਸਿਲੰਡਰ ਬੁੱਕ ਕਰ ਕੇ 500 ਰੁਪਏ ਤੱਕ ਦਾ ਕੈਸ਼ਬੈਕ ਪਾ ਸਕਦੇ ਹੋ।ਦੇਸ਼ ਦੇ ਵਧੇਰੇ ਭਾਗਾਂ ‘ਚ ਜਿਥੇ ਐੱਲਪੀਜੀ ਸਿਲੰਡਰ ਸਬਸਿਡੀ ਤੋਂ ਬਾਅਦ 700 ਤੋਂ 750 ਰੁਪਏ ਵਿਚਾਲੇ ਹੈ।ਅਜਿਹੇ ‘ਚ ਪੇਟੀਐੱਮ ਦੇ ਖਾਸ ਕੈਸ਼ਬੈਕ ਦਾ ਫਾਇਦਾ ਉਠਾ ਕੇ ਤੁਸੀਂ 200 ਤੋਂ 250 ਰੁਪਏ ਦੇ ਖਰਚ ‘ਤੇ ਐੱਚਪੀ, ਇੰਡੇਨ,ਭਾਰਤ ਗੈਸ ਐੱਲਪੀਜੀ ਸਿਲੰਡਰ ਆਪਣੇ ਘਰ ਲਿਆ ਸਕਦੇ ਹੋ।
ਨਵਜੋਤ ਸਿੱਧੂ ਦੇ ਘਰ ਨੂੰ ਕਲਾਕਾਰਾਂ ਨੇ ਪਾ ਲਿਆ ਘੇਰਾ, ਘਰ ਦੇ ਬਾਹਰ ਖੜ ਕੇ ਲਾਇਆ ਤਵਾ ਤੇ ਪਾਈਆਂ ਬੋਲੀਆਂ, Exclusive