lucknow akhilesh yadav attack central govt.: ਕਿਸਾਨ ਅੰਦੋਲਨ ਨੂੰ ਲੈ ਸਰਕਾਰ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ।ਉੱਤਰ-ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਅਖਿਲੇਸ਼ ਯਾਦਵ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਸਪਾ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਅਤੇ ਪਾਰਟੀ ਕਿਸਾਨਾਂ ਦੇ ਨਾਲ ਹੈ।ਅਖਿਲੇਸ਼ ਯਾਦਵ ਨੇ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਕਰ ਕੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, ” ਸਿਆਸਤ ਤੁੂੰ ਹੈ ਕਮਾਲ, ਉਠਾ ਕੇ ਰਾਸਤੇ ‘ਚ ਦੀਵਾਰ, ਬਿਛਾਕਰ ਕੰਟੀਲੇ ਤਾਰ ਕਹਤੀ ਹੈ ਆ ਕਰੇਂ ਬਾਤ”ਹਾਲ ਹੀ ‘ਚ ਅਖਿਲੇਸ਼ ਯਾਦਵ ਨੇ ਟਵੀਟ ਕਰ ਕਿਹਾ ਸੀ ਕਿ ” ਬੀਜੇਪੀ ਵਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਲ ਕਿਸਾਨ ਬਹੁਤ ਦੁਖੀ ਹਨ।ਬੀਜੇਪੀ ਨੇ ਨੋਟਬੰਦੀ, ਜੀਐੱਸਟੀ, ਮਜ਼ਦੂਰ ਕਾਨੂੰਨ ਅਤੇ ਖੇਤੀ ਕਾਨੂੰਨ ਲਿਆ ਕੇ ਖਰਬਪਤੀਆਂ ਨੂੰ ਹੀ ਲਾਭ ਪਹੁੰਚਾਉਣ ਵਾਲੇ ਨਿਯਮ ਬਣਾਏ ਹਨ।ਬੀਜੇਪੀ ਨੇ ਆਮ ਜਨਤਾ ਨੂੰ ਬਹੁਤ ਸਤਾਇਆ ਹੈ।
ਦੱਸਣਯੋਗ ਹੈ ਕਿ, 26 ਜਨਵਰੀ ਨੂੰ ਦਿੱਲੀ ‘ਚ ਹੋਏ ਹੰਗਾਮੇ ਤੋਂ ਬਾਅਦ ਗਾਜ਼ੀਪੁਰ ਬਾਰਡਰ ‘ਤੇ ਸੁਰੱਖਿਆਬਲਾਂ ਦੀ ਤਾਇਨਾਤੀ ਵੱਧ ਗਈ ਹੈ।ਕਈ ਲੇਅਰ ਦੀ ਬੈਰੀਕੇਡਿੰਗ ਤੋਂ ਬਾਅਦ ਕੰਡਿਆਲੀ ਤਾਰਾਂ ਨੂੰ ਵੀ ਲਗਾਇਆ ਗਿਆ ਹੈ।ਗਾਜ਼ੀਪੁਰ ਬਾਰਡਰ ‘ਤੇ ਵਾਹਨਾਂ ਦੀ ਆਵਾਜਾਈ ਰੋਕਣ ਲਈ ਕਈ ਪੱਥਰੀ ਬੈਰੀਕੇਡਿੰਗ ਕੀਤੀ ਗਈ ਹੈ।ਸੀਮੈਂਟ ਦੇ ਬੈਰੀਕੇਡ ਬਣਾਏ ਗਏ ਹਨ।ਸੜਕਾਂ ‘ਤੇ ਲੋਹੇ ਦੀਆਂ ਨੁਕੀਲੀਆਂ ਛੜਾਂ ਵੀ ਲਗਾਈਆਂ ਗਈਆਂ ਹਨ।ਅਖਿਲੇਸ਼ ਯਾਦਵ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਨੇ ਵੀ ਟਵਿੱਟਰ ‘ਤੇ ਵੀਡੀਓ ਸ਼ੇਅਰ ਕੀਤਾ ਹੈ।ਵੀਡੀਓ ‘ਚ ਗਾਜ਼ੀਪੁਰ ਬਾਰਡਰ ‘ਤੇ ਸੁਰੱਖਿਆਬਲਾਂ ਦੀ ਤਾਇਨਾਤੀ ਦਿਸ ਰਹੀ ਹੈ।ਕਈ ਲੇਅਰ ਦੀ ਬੈਰੀਕੇਡਿੰਗ ਤੋਂ ਬਾਅਦ ਉਸ ‘ਚ ਕੰਡਿਆਲੀਆਂ ਤਾਰਾਂ ਨੂੰ ਵੀ ਲਗਾਇਆ ਗਿਆ ਹੈ।ਇਸ ਤੋਂ ਬਾਅਦ ਕਈ ਲੇਅਰ ‘ਚ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਹਨ।ਪ੍ਰਿਯੰਕਾਂ ਨੇ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ, ” ਪ੍ਰਧਾਨ ਮੰਤਰੀ ਜੀ, ਆਪਣੇ ਕਿਸਾਨਾਂ ਤੋਂ ਨਾਲ ਹੀ ਯੁੱਧ?
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!