ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਕੋਰੋਨਾ ਕਾਲ ਦੇ ਦੌਰਾਨ, ਮੌਤਾਂ ਦੀ ਗਿਣਤੀ ਇੰਨੀ ਵੱਧ ਗਈ ਕਿ ਸ਼ਮਸ਼ਾਨ ਘਾਟਾ ਵਿੱਚ ਜਗ੍ਹਾ ਵੀ ਘੱਟ ਗਈ। ਉਸੇ ਸਮੇਂ, ਕੁੱਝ ਹੈਰਾਨੀਜਨਕ ਮਾਮਲੇ ਵੀ ਸਾਹਮਣੇ ਆਏ ਜਦੋਂ ਪਰਿਵਾਰਕ ਮੈਂਬਰਾਂ ਨੇ ਕੋਰੋਨਾ ਦੀ ਲਾਗ ਕਾਰਨ ਮੌਤ ਹੋਣ ਤੋਂ ਬਾਅਦ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ।
ਇਸ ਮਸੁਕਿਲ ਦੌਰ ਵਿੱਚ ਮਧੁਸਮਿਤਾ ਪ੍ਰੂਸਟੀ ਨੇ ਮਨੁੱਖਤਾ ਦੀ ਇੱਕ ਸੱਚੀ ਮਿਸਾਲ ਵਿਸ਼ਵ ਦੇ ਸਾਹਮਣੇ ਰੱਖੀ ਹੈ। ਮਧੁਸਮਿਤਾ ਪ੍ਰੂਸਟੀ ਨੇ ਕੋਰੋਨਾ ਪੀਰੀਅਡ ਦੌਰਾਨ ਭੁਵਨੇਸ਼ਵਰ ਵਿੱਚ ਕੋਵਿਡ ਸੰਕਰਮਿਤ ਅਤੇ ਲਾਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਕਰਨ ਲਈ ਆਪਣੇ ਪਤੀ ਦੀ ਸਹਾਇਤਾ ਲਈ ਨਰਸਿੰਗ ਦੀ ਨੌਕਰੀ ਛੱਡ ਦਿੱਤੀ। ਉਹ ਕੋਲਕਾਤਾ ਦੇ ਫੋਰਟਿਸ ਵਿਖੇ ਇੱਕ ਨਰਸ ਦੀ ਨੌਕਰੀ ਕਰਦੀ ਸੀ, ਪਰ ਲਾਵਾਰਿਸ ਅਤੇ ਕੋਰੋਨਾ-ਪ੍ਰਭਾਵਿਤ ਲਾਸ਼ਾਂ ਦੇ ਸਸਕਾਰ ਲਈ ਮਧੁਸਮਿਤਾ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ।
ਇਹ ਵੀ ਪੜ੍ਹੋ : ਕੋਰੋਨਾ ਖਿਲਾਫ ਲੜਾਈ ‘ਚ ਅੱਗੇ ਆਈ BCCI, ਆਕਸੀਜਨ ਕੰਸਨਟ੍ਰੇਟਰ ਦੇਣ ਦਾ ਕੀਤਾ ਐਲਾਨ
ਆਪਣੀ ਇੱਕ ਇੰਟਰਵਿਊ ਵਿੱਚ, ਮਹਿਲਾ ਨੇ ਕਿਹਾ, “ਮੈਂ 9 ਸਾਲਾਂ ਤੱਕ ਨਰਸ ਬਣ ਕੇ ਮਰੀਜ਼ਾਂ ਦੀ ਦੇਖਭਾਲ ਕੀਤੀ ਹੈ। ਸਾਲ 2019 ਵਿੱਚ, ਮੈਂ ਇੱਥੇ ਲਾਵਾਰਿਸ ਲਾਸ਼ਾਂ ਦੇ ਅੰਤਮ ਸੰਸਕਾਰ ਕਰਨ ਵਿੱਚ ਆਪਣੇ ਪਤੀ ਦੀ ਮਦਦ ਲਈ ਵਾਪਿਸ ਆਈ ਸੀ।” ਉਨ੍ਹਾਂ ਨੇ ਕਿਹਾ, “ਮੈਂ ਪਿੱਛਲੇ ਸਾਲ 2.5 ਸਾਲਾਂ ਦੌਰਾਨ ਭੁਵਨੇਸ਼ਵਰ ਵਿੱਚ 500 ਲਾਸ਼ਾਂ ਅਤੇ 300 ਤੋਂ ਵੱਧ ਕੋਵਿਡ ਸੰਕਰਮਿਤ ਲਾਸ਼ਾਂ ਦਾ ਅੰਤਿਮ ਸਸਕਾਰ ਕੀਤਾ ਹੈ। ਇੱਕ ਔਰਤ ਵਜੋਂ ਅਜਿਹਾ ਕਰਨ ਲਈ ਮੇਰੀ ਅਲੋਚਨਾ ਕੀਤੀ ਗਈ ਸੀ, ਪਰ ਮੈ ਮੇਰੇ ਪਤੀ ਦੁਆਰਾ ਚਲਾਏ ਇੱਕ ਟਰੱਸਟ ਦੇ ਅਧੀਨ ਕੰਮ ਕਰਨਾ ਜਾਰੀ ਰੱਖਿਆ।”
ਇਹ ਵੀ ਦੇਖੋ : ਦੀਪ ਸਿੱਧੂ ਨੇ ਹੁਣ ਕੀ ਕਰ ਦਿੱਤਾ? ਹੋਇਆ ਇਕ ਹੋਰ ਪਰਚਾ, ਕਾਰਨ ਜਾਣ ਕੇ ਰਹਿ ਜਾਓਂਗੇ ਹੈਰਾਨ-ਪਰੇਸ਼ਾਨ