Madras High Court Restraint: ਯੋਗ ਗੁਰੂ ਸਵਾਮੀ ਰਾਮਦੇਵ ਨਾਲ ਜੁੜੀ ਕੰਪਨੀ ਪਤੰਜਲੀ ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਪਤੰਜਲੀ ਦੇ ਡਰੱਗ ਕੋਰੋਨਿਲ ਦੇ ਟ੍ਰੇਡਮਾਰਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਤੰਜਲੀ ਦਾ ਦਾਅਵਾ ਹੈ ਕਿ ਕੋਰੋਨਿਲ ਕੋਵਿਡ ਦੀ ਦਵਾਈ ਹੈ । ਇਸ ਨੂੰ ਕੁਝ ਦਿਨ ਪਹਿਲਾਂ ਲਾਂਚ ਕੀਤਾ ਗਿਆ ਸੀ ।
ਦਰਅਸਲ, ਮਦਰਾਸ ਹਾਈ ਕੋਰਟ ਦੇ ਜਸਟਿਸ ਸੀਵੀ ਕਾਰਥੀਕੇਯਨ ਨੇ ਚੇੱਨਈ ਦੀ ਕੰਪਨੀ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਦੀ ਅਰਜ਼ੀ ‘ਤੇ 30 ਜੁਲਾਈ ਤੱਕ ਦੇ ਲਈ ਇਹ ਅੰਤਰਿਮ ਆਦੇਸ਼ ਜਾਰੀ ਕੀਤਾ। ਇਸ ਮਾਮਲੇ ਵਿੱਚ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਦਾ ਕਹਿਣਾ ਹੈ ਕਿ ‘ਕੋਰੋਨਿਲ’ 1993 ਤੋਂ ਇਸ ਦਾ ਟ੍ਰੇਡਮਾਰਕ ਹੈ। ਲਿਹਾਜਾ, ਇਸਦਾ ਕੋਈ ਨਾਮ ਹੋਰ ਕੰਪਨੀ ਨਾਮ ਰੱਖ ਸਕਦੀ। ਦੱਸ ਦੇਈਏ ਕਿ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਰਸਾਇਣ ਅਤੇ ਸੈਨੀਟਾਈਜ਼ਰ ਤਿਆਰ ਕਰਦਾ ਹੈ, ਜੋ ਕਿ ਭਾਰੀ ਮਸ਼ੀਨਰੀ ਅਤੇ ਕੰਟੇਨਮੈਂਟ ਇਕਾਈਆਂ ਵਿੱਚ ਵਰਤੇ ਜਾਂਦੇ ਹਨ। ਕੰਪਨੀ ਅਨੁਸਾਰ 1993 ਵਿੱਚ ਇਸਨੇ ਕੋਰੋਨਿਲ-213 ਐਸਪੀਐਲ ਅਤੇ ਕੋਰੋਨਿਲ-92ਬੀ ਰਜਿਸਟਰਡ ਕੀਤੀ ਸੀ । ਕੰਪਨੀ ਦਾ ਦਾਅਵਾ ਹੈ ਕਿ ਉਹ ਇਸ ਟ੍ਰੇਡਮਾਰਕ ਨੂੰ ਲਗਾਤਾਰ ਰੀਨਿਊ ਕਰਵਾਉਂਦੀ ਰਹੀ ਹੈ।
ਇਸ ਤੋਂ ਇਲਾਵਾ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਇਸ ਟ੍ਰੇਡਮਾਰਕ ‘ਤੇ 2027 ਤੱਕ ਸਾਡਾ ਦਾ ਅਧਿਕਾਰ ਕਾਨੂੰਨੀ ਹੈ । ਕੰਪਨੀ ਨੇ ਇਸ ਟ੍ਰੇਡਮਾਰਕ ਨੂੰ ਗਲੋਬਲ ਦੱਸਿਆ ਹੈ। ਇਸ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸਦੇ ਗ੍ਰਾਹਕ ਭੇਲ ਅਤੇ ਇੰਡੀਅਲ ਆਇਲ ਵਰਗੀਆਂ ਕੰਪਨੀਆਂ ਹਨ । ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਪਟੀਸ਼ਨਕਰਤਾ ਨੇ ਅਦਾਲਤ ਵਿੱਚ ਪੰਜ ਸਾਲਾ ਬਿੱਲ ਵੀ ਪੇਸ਼ ਕੀਤਾ ਹੈ । ਇਸ ਤੋਂ ਅੱਗੇ ਕੰਪਨੀ ਨੇ ਅਦਾਲਤ ਵਿੱਚ ਕਿਹਾ ਕਿ ਪਤੰਜਲੀ ਵੱਲੋਂ ਵੇਚੀ ਜਾਣ ਵਾਲੀ ਦਵਾਈ ਦਾ ਮਾਰਕ ਠੀਕ ਇਸੇ ਕੰਪਨੀ ਦੀ ਤਰ੍ਹਾਂ ਹੈ। ਵੇਚੇ ਗਏ ਉਤਪਾਦ ਵੱਖਰੇ ਹੋ ਸਕਦੇ ਹਨ ਪਰ ਟ੍ਰੇਡਮਾਰਕ ਇਕੋ ਜਿਹਾ ਹੈ। ਦੱਸ ਦੇਈਏ ਕਿ ਪਤੰਜਲੀ ਵੱਲੋਂ ਕੋਰੋਨਿਲ ਪੇਸ਼ ਕੀਤੇ ਜਾਣ ਤੋਂ ਬਾਅਦ ਆਯੁਸ਼ ਮੰਤਰਾਲੇ ਨੇ 1 ਜੁਲਾਈ ਨੂੰ ਕਿਹਾ ਕਿ ਕੰਪਨੀ ਇਸ ਦਵਾਈ ਨੂੰ ਇਮਿਊਨਿਟੀ ਬੂਸਟਰ ਵਜੋਂ ਵੇਚ ਸਕਦੀ ਹੈ ਨਾ ਕਿ ਕੋਵਿਡ -19 ਦੇ ਇਲਾਜ ਲਈ।