ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਸੁਰੱਖਿਆ ਬਲਾਂ ਦਾ ਨਕਸਲੀਆਂ ਨਾਲ ਮੁਕਾਬਲਾ ਹੋਇਆ ਹੈ। ਗੜ੍ਹਚਿਰੌਲੀ ਦੇ ਜੰਗਲ ਵਿੱਚ ਮਹਾਰਾਸ਼ਟਰ ਪੁਲਿਸ ਦੇ C60 ਕਮਾਂਡੋਜ਼ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ ਹੈ, ਜਿਸ ਵਿੱਚ 13 ਨਕਸਲੀ ਮਾਰੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਏਟਾਪੱਲੀ ਤਹਿਸੀਲ ਦੇ ਕੋਟਮੀ ਆਊਟ ਪੋਸਟ ‘ਤੇ ਮੁਕਾਬਲਾ ਤੜਕੇ ਸ਼ੁਰੂ ਹੋਇਆ। ਜਿਸ ਵਿੱਚ ਹੁਣ ਤੱਕ 13 ਨਕਸਲੀਆਂ ਦੇ ਮਾਰੇ ਜਾਣ ਦੀ ਖਬਰ ਹੈ। ਜਦਕਿ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ।
ਗੜ੍ਹਚਿਰੌਲੀ ਦੇ ਡੀਆਈਜੀ ਦੇ ਇੱਕ ਬਿਆਨ ਅਨੁਸਾਰ ਇਹ ਮੁਕਾਬਲਾ ਸਵੇਰੇ ਸਾਢੇ ਪੰਜ ਵਜੇ ਕੋਟਮੀ ਦੇ ਜੰਗਲ ਵਾਲੇ ਇਲਾਕੇ ਵਿੱਚ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਨਕਸਲਵਾਦੀ ਇਥੇ ਇੱਕ ਮੀਟਿੰਗ ਲਈ ਇਕੱਠੇ ਹੋਏ ਸਨ। ਡੀਆਈਜੀ ਨੇ ਕਿਹਾ ਕਿ ਮਿਲੀ ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਪਾਰਟੀ, ਜਿਸ ਵਿੱਚ ਸੀ -60 ਕਮਾਂਡੋ ਸਨ, ਨੇ ਇਨ੍ਹਾਂ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਹਜ਼ਾਰਾਂ ਲੋਕਾਂ ਦੀ ਮੌਤ ਅਤੇ 11 ਦਿਨਾਂ ਦੇ ਖੂਨੀ ਸੰਘਰਸ਼ ਤੋਂ ਬਾਅਦ ਇਜ਼ਰਾਈਲ-ਫਿਲਿਸਤੀਨ ਵਿਚਕਾਰ ਹੋਈ ਜੰਗਬੰਦੀ, ਹਮਾਸ ਨੇ ਕੀਤਾ ‘ਜਿੱਤ ਦਾ ਦਾਅਵਾ’
ਉਨ੍ਹਾਂ ਨੇ ਦੱਸਿਆ ਕਿ ਨਕਸਲੀਆਂ ਨੂੰ ਪੁਲਿਸ ਬਾਰੇ ਪਤਾ ਲੱਗ ਗਿਆ ਸੀ ਅਤੇ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੜ੍ਹਚਿਰੌਲੀ ਦੇ ਐਸਪੀ ਅੰਕਿਤ ਗੋਇਲ ਨੇ ਦੱਸਿਆ ਕਿ ਇਹ ਮੁਕਾਬਲਾ ਤਕਰੀਬਨ ਇੱਕ ਘੰਟਾ ਚੱਲਿਆ, ਜਿਸ ਤੋਂ ਬਾਅਦ ਬਾਕੀ ਨਕਸਲਵਾਦੀ ਜੰਗਲ ਵਿੱਚ ਭੱਜ ਗਏ।