ਸੋਮਵਾਰ ਨੂੰ ਮੀਂਹ ਨਾਲ ਸਬੰਧਿਤ ਹਾਦਸਿਆਂ ਵਿੱਚ ਮਹਾਰਾਸ਼ਟਰ ਵਿੱਚ ਮਰਨ ਵਾਲਿਆਂ ਦੀ ਗਿਣਤੀ 164 ਹੋ ਗਈ ਹੈ, ਜਦਕਿ ਰਾਏਗੜ ਜ਼ਿਲ੍ਹੇ ਵਿੱਚ 11 ਅਤੇ ਵਰਧਾ ਅਤੇ ਅਕੋਲਾ ਵਿੱਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ 100 ਲੋਕ ਅਜੇ ਵੀ ਲਾਪਤਾ ਹਨ।
ਇਸ ਦੌਰਾਨ, ਕੇਂਦਰੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਇੱਥੇ ਕੁੱਝ ਰੂਟਾਂ ਉੱਤੇ ਰੇਲ ਆਵਾਜਾਈ ਵਿੱਚ ਵਿਘਨ ਪੈਣ ਦੇ ਚਾਰ ਦਿਨਾਂ ਬਾਅਦ, ਨੇੜਲੇ ਜ਼ਿਲ੍ਹਿਆਂ ਦੇ ਠਾਣੇ, ਨਾਸਿਕ ਅਤੇ ਪੁਣੇ ਦੇ ਥਲ ਅਤੇ ਭੌਰ ਘਾਟ ਖੇਤਰਾਂ ਵਿੱਚ ਸੋਮਵਾਰ ਨੂੰ ਰੇਲ ਮਾਰਗਾਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਸਵੇਰੇ ਰਾਜ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ 2,29,074 ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਰਾਏਗੜ ਜ਼ਿਲ੍ਹੇ ਵਿੱਚ ਹੁਣ ਤੱਕ 71ਲੋਕਾਂ ਦੀ ਮੌਤ ਹੋ ਚੁੱਕੀ ਹੈ, ਸਤਾਰਾ ਵਿੱਚ 41, ਰਤਨਾਗਿਰੀ ਵਿੱਚ 21, ਠਾਣੇ ਵਿੱਚ 12, ਕੋਲਾਪੁਰ ਵਿੱਚ ਸੱਤ, ਮੁੰਬਈ ਵਿੱਚ ਚਾਰ ਅਤੇ ਸਿੰਧੂਦੁਰਗ, ਪੁਣੇ, ਵਰਧਾ ਅਤੇ ਅਕੋਲਾ ਵਿੱਚ ਦੋ-ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ‘ਅਸੀਂ ਲਖਨਊ ਨੂੰ ਦਿੱਲੀ ਬਣਾਵਾਂਗੇ, ਲਖਨਊ ਦੇ ਚਾਰੇ ਪਾਸਿਓਂ ਸੜਕਾਂ ਕੀਤੀਆਂ ਜਾਣਗੀਆਂ ਬੰਦ’ : ਰਾਕੇਸ਼ ਟਿਕੈਤ
ਇਸ ਤੋਂ ਇਲਾਵਾ ਮੀਂਹ ਨਾਲ ਸਬੰਧਿਤ ਘਟਨਾਵਾਂ ਵਿੱਚ 56 ਲੋਕ ਜ਼ਖਮੀ ਹੋਏ ਹਨ, ਜਦਕਿ 100 ਲੋਕ ਅਜੇ ਵੀ ਲਾਪਤਾ ਹਨ, ਰਾਜ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ। ਰਾਏਗੜ ਵਿੱਚ 53, ਸਤਾਰਾ ਵਿੱਚ 27, ਰਤਨਾਗਿਰੀ ਵਿੱਚ 14, ਠਾਣੇ ਵਿੱਚ ਚਾਰ ਅਤੇ ਸਿੰਧੂਦੁਰਗ ਅਤੇ ਕੋਲਹਾਪੁਰ ਵਿੱਚ ਇੱਕ-ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਏਗੜ ‘ਚ ਹੁਣ ਤੱਕ 34 ਲੋਕ ਜ਼ਖਮੀ ਹੋਏ ਹਨ, ਮੁੰਬਈ ਅਤੇ ਰਤਨਗਿਰੀ ਵਿੱਚ 7-7, ਠਾਣੇ ਵਿੱਚ ਛੇ ਅਤੇ ਸਿੰਧੂਦੁਰਗ ਵਿੱਚ ਦੋ ਲੋਕ ਜ਼ਖਮੀ ਹੋਏ ਹਨ।
ਇਹ ਵੀ ਦੇਖੋ : ਦੇਸੀ ਜੁਗਾੜ ਲਾ ਮੁੰਡੇ ਨੇ ਬਣਾ ‘ਤੀ Motor Bike, ਬਿਨਾਂ ਪੈਟਰੋਲ ਤੋਂ ਚਲਦੀ ਹੈ, Bullet ਨੂੰ ਵੀ ਪਾਉਂਦੀ ਹੈ ਮਾਤ !