maharashtra govt declares package flood farmers : ਮਹਾਰਾਸ਼ਟਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 10 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ।ਇਹ ਰਾਸ਼ੀ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ ਦਿੱਤੀ ਜਾਵੇਗੀ।ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਗ੍ਰਹਿ ਨਿਰਮਾਣ ਲਈ 5 ਹਜ਼ਾਰ ਕਰੋੜ ਦੇਵੇਗੀ।ਸਰਕਾਰ ਫਸਲਾਂ ਲਈ ਪ੍ਰਤੀ ਹੈਕਟੇਅਰ 10 ਹਜ਼ਾਰ ਰੁਪਏ ਦੇਵੇਗੀ।ਇਸ ਤੋਂ ਇਲਾਵਾ ਬਾਗਾਂ ਲਈ 25000 ਰੁਪਏ ਦੇਣ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਦਫਤਰ ਵਲੋਂ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਸੂਬਾ ਲਈ 10,000 ਕਰੋੜ ਰੁਪਏ ਦੇ ਪੈਕੇਜ ਦੀ ਘੋਸ਼ਣਾ ਕੀਤੀ ਹੈ।ਦਿਵਾਲੀ ਤੋਂ ਪਹਿਲਾਂ ਰਾਸ਼ੀ ਦਾ
ਵਿਤਰਨ ਕੀਤਾ ਜਾਏਗਾ।ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਹੜ੍ਹ ਅਤੇ ਬਾਰਿਸ਼ ਤੋਂ ਪ੍ਰਭਾਵਿਤ ਲੋਕਾਂ ਨੂੰ ਮੱਦਦ ਦੇਣਾ ਸਰਕਾਰ ਦਾ ਫਰਜ਼ ਹੈ।ਮੀਟਿੰਗ ਤੋਂ ਬਾਅਦ ਪ੍ਰਭਾਵਿਤ ਖੇਤਰਾਂ ‘ਚ ਵੱਖ-ਵੱਖ ਕਾਰਜਾਂ ਲਈ ਕਿਸਾਨਾਂ ਅਤੇ ਪੀੜਤ ਲੋਕਾਂ ਨੂੰ 10000 ਕਰੋੜ ਰੁਪਏ ਦੀ ਮੱਦਦ ਦੇਣ ਦਾ ਫੈਸਲਾ ਕੀਤਾ ਹੈ।ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਇਹ ਲੋਕਾਂ ਤੱਕ ਇਹ ਮੱਦਦ ਪਹੁੰਚਾਉਣ
ਦੀ ਕੋਸ਼ਿਸ ਕਰ ਰਹੇ ਹਾਂ।ਮਹਾਰਾਸ਼ਟਰ ਦੇ ਕਈ ਇਲਾਕਿਆਂ ‘ਚ ਬਾਰਿਸ਼ ਅਤੁੇ ਹੜ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।ਸੂਬਾ ਸਰਕਾਰ ਮੁੱਖ ਮੰਤਰੀ ਊਧਵ ਠਾਕਰੇ ਸੋਮਵਾਰ ਨੂੰ ਸੋਲਾਪੁਰ ‘ਚ ਹਾਲਾਤ ਦਾ ਜਾਇਜਾ ਲੈਣ ਲਈ ਪਹੁੰਚੇ ਸੀ।ਹਾਲਾਂਕਿ, ਸੋਲਾਪੁਰ ‘ਚ ਸੀਐੱਮ ਊਧਵ ਠਾਕਰੇ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਸੀ।ਦੱਸਣਯੋਗ ਹੈ ਕਿ ਬਾਰਿਸ਼ ਅਤੇ ਹੜ ਨਾਲ ਲੱਖਾਂ ਹੈਕਟੇਅਰ ਭੂਮੀ ‘ਤੇ ਲੱਗੀ ਫਸਲ ਬਰਬਾਦ ਹੋ ਗਈ ਹੈ।