ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਚੱਲ ਰਿਹਾ ਤਣਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਦੋਂ ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਚੱਕਰਵਾਤ ਯਾਸ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਬੰਗਾਲ ਪਹੁੰਚੇ ਤਾਂ ਮਮਤਾ ਬੈਨਰਜੀ ਅੱਧੇ ਘੰਟੇ ਬਾਅਦ ਪ੍ਰਧਾਨ ਮੰਤਰੀ ਦੀ ਸਮੀਖਿਆ ਬੈਠਕ ਵਿੱਚ ਪਹੁੰਚੀ ਸੀ।
ਪ੍ਰਧਾਨ ਮੰਤਰੀ ਮੋਦੀ ਨੂੰ 30 ਮਿੰਟ ਤੱਕ ਇੰਤਜ਼ਾਰ ਕਰਾਉਣ ਦੇ ਕਾਰਨ ਸੋਸ਼ਲ ਮੀਡੀਆ ‘ਤੇ ਭਾਜਪਾ ਅਤੇ ਟੀਐਮਸੀ ਨੇਤਾਵਾਂ ਦਰਮਿਆਨ ਸਬਦੀ ਯੰਗ ਵੀ ਤੇਜ਼ ਹੋ ਗਈ ਹੈ। ਹੁਣ ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਮਮਤਾ ਦੇ ਮੀਟਿੰਗ ਵਿੱਚ ਦੇਰ ਨਾਲ ਪਹੁੰਚਣ ਕਾਰਨ ਹੋਏ ਹੰਗਾਮੇ ਬਾਰੇ ਤੰਜ ਕਸਿਆ ਹੈ। ਮਹੂਆ ਮੋਇਤਰਾ ਨੇ ਟਵੀਟ ਕਰ ਕਿਹਾ, “30 ਮਿੰਟ ਦੀ ਕਥਿਤ ਦੇਰੀ ‘ਤੇ ਇੰਨਾਂ ਹੰਗਾਮਾ ? ਭਾਰਤੀ 7 ਸਾਲਾਂ ਤੋਂ 15 ਲੱਖ ਰੁਪਏ ਦੀ ਉਡੀਕ ਕਰ ਰਹੇ ਹਨ। ਏਟੀਐਮ ਦੇ ਬਾਹਰ ਘੰਟਿਆਂ ਤੱਕ ਇੰਤਜ਼ਾਰ ਕਰ ਰਹੇ ਹਨ। ਮਹੀਨਿਆਂ ਤੋਂ ਟੀਕੇ ਲਈ ਇੰਤਜ਼ਾਰ ਕਰ ਰਹੇ ਹਨ। ਥੋੜੀ ਤੁਸੀਂ ਵੀ ਉਡੀਕ ਕਰ ਲਓ ਕਦੇ-ਕਦੇ”
ਇਹ ਵੀ ਪੜ੍ਹੋ : ਭਾਰਤੀ ਹਵਾਈ ਫੌਜ ਦੀ ਤਾਕਤ ‘ਚ ਹੋਇਆ ਵਾਧਾ, 3 ਹੋਰ ਰਾਫੇਲ ਲੜਾਕੂ ਜਹਾਜ਼ਾਂ ਦੀ ਖੇਪ ਪਹੁੰਚੀ ਭਾਰਤ
ਤੂਫਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਕਲਾਈਕੌਂਡਾ ਵਿਖੇ ਇੱਕ ਸਮੀਖਿਆ ਮੀਟਿੰਗ ਕੀਤੀ ਗਈ ਸੀ। ਮਮਤਾ ਬੈਨਰਜੀ ਇਸ ਮੀਟਿੰਗ ਵਿੱਚ ਦੇਰ ਨਾਲ ਪਹੁੰਚੀ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ 20 ਹਜ਼ਾਰ ਕਰੋੜ ਦੇ ਨੁਕਸਾਨ ਦੀ ਰਿਪੋਰਟ ਦਿੱਤੀ ਅਤੇ ਇਹ ਕਹਿ ਕੇ ਵਾਪਿਸ ਚਲੇ ਗਏ ਕਿ ਉਨ੍ਹਾਂ ਨੇ ਹੋਰ ਮੀਟਿੰਗਾਂ ਵਿੱਚ ਵੀ ਸ਼ਾਮਿਲ ਹੋਣਾ ਹੈ। ਉਸੇ ਸਮੇਂ, ਬੈਠਕ ਵਿੱਚ ਦੇਰ ਨਾਲ ਪਹੁੰਚਣ ‘ਤੇ ਮਮਤਾ ਬੈਨਰਜੀ ਦੇ ਦਫ਼ਤਰ ਤੋਂ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕਲਾਈਕੌਂਡਾ ਪਹੁੰਚਣ ਵਿੱਚ 20 ਮਿੰਟ ਤੋਂ ਜ਼ਿਆਦਾ ਦਾ ਸਮਾਂ ਲੱਗਣ ਵਾਲਾ ਸੀ। ਇਸੇ ਲਈ ਉਨ੍ਹਾਂ ਨੂੰ ਵੀ 20 ਮਿੰਟ ਦੇਰ ਨਾਲ ਆਉਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ‘‘ਯਾਰ ਮੈਂ Kanwar Grewal ਵਰਗਾ ਨਹੀਂ, ਕਨਵਰ ਗਰੇਵਾਲ ਮੇਰਾ ਵਰਗਾ ਹੋਊ’’ ਸੁਣੋ ਇਸ ਕਲਾਕਾਰ ਦੀਆਂ ਹੈਰਾਨਕੁੰਨ ਗੱਲਾਂ