make your village corona free win 50 lakh: ਕੋਰੋਨਾ ਵਾਇਰਸ ਦਾ ਸੰਕਰਮਣ ਮਹਾਰਾਸ਼ਟਰ ‘ਚ ਕਹਿਰ ਬਰਸਾ ਰਿਹਾ ਹੈ।ਸੂਬੇ ‘ਚ ਸ਼ਹਿਰਾਂ ਦੀ ਤੁਲਨਾ ‘ਚ ਪਿੰਡਾਂ ‘ਚ ਵੀ ਸੰਕਰਮਣ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ।ਅਜਿਹੇ ‘ਚ ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੇ ਵੱਡੇ ਕਦਮ ਚੁੱਕਣ ਦਾ ਫੈਸਲਾ ਲਿਆ ਹੈ।ਮਹਾਰਾਸ਼ਟਰ ਸਰਕਾਰ ਨੇ ਪੇਂਡੂ ਇਲਾਕਿਆਂ ‘ਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪ੍ਰੋਤਸਾਹਿਤ ਕਰਨ ਦੇ ਮਕਸਦ ਨਾਲ ਬੁੱਧਵਾਰ ਨੂੰ ਕੋਰੋਨਾ ਮੁਕਤ ਪਿੰਡ ਮੁਕਾਬਲੇ ਦੀ ਐਲਾਨ ਕੀਤਾ ਹੈ।ਇਸ ਦੇ ਤਹਿਤ ਪਹਿਲਾ ਪੁਰਸਕਾਰ 50 ਲੱਖ ਰੁਪਏ, ਦੂਜੇ ਵਿਜੇਤਾ ਨੂੰ 25 ਲੱਖ ਅਤੇ ਤੀਜੇ ਜੇਤੂ ਨੂੰ 15 ਲੱਖ ਰੁਪਏ ਦਿੱਤੇ ਜਾਣਗੇ।
ਦਰਅਸਲ, ਮੁੱਖ ਮੰਤਰੀ ਊਧਵ ਠਾਕਰੇ ਨੇ ਹਾਲ ਹੀ ਵਿੱਚ ਇਸ ਲਾਗ ਦੇ ਫੈਲਣ ਨੂੰ ਰੋਕਣ ਲਈ ਕੁਝ ਪਿੰਡਾਂ ਵੱਲੋਂ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ‘ਮੇਰਾ ਪਿੰਡ ਕੋਰੋਨਾ ਮੁਕਤ’ ਪਹਿਲ ਦੀ ਘੋਸ਼ਣਾ ਕੀਤੀ।
ਰਾਜ ਦੇ ਪੇਂਡੂ ਵਿਕਾਸ ਮੰਤਰੀ ਹਸਨ ਮੁਸ਼੍ਰਿਫ ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਕੋਰੋਨਾ ਮੁਕਤ ਪਿੰਡ’ ਮੁਕਾਬਲਾ ਮੁੱਖ ਮੰਤਰੀ ਵੱਲੋਂ ਐਲਾਨੀ ਗਈ ਪਹਿਲ ਦਾ ਹਿੱਸਾ ਹੈ। ਇਸ ਮੁਕਾਬਲੇ ਦੇ ਤਹਿਤ ਤਿੰਨ ਮਾਲ ਪੰਚਾਇਤਾਂ ਨੂੰ ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਨੇ ਹਰ ਮਾਲੀਆ ਵਿਭਾਗ ਵਿਚ ਕੋਵਿਡ -19 ਨਾਲ ਨਜਿੱਠਣ ਲਈ ਚੰਗਾ ਕੰਮ ਕੀਤਾ ਹੈ।
ਮੰਤਰੀ ਨੇ ਕਿਹਾ ਕਿ ਪਹਿਲੇ ਇਨਾਮ ਤਹਿਤ 50 ਲੱਖ ਰੁਪਏ, ਦੂਜੇ ਜੇਤੂ ਨੂੰ 25 ਲੱਖ ਰੁਪਏ ਅਤੇ ਤੀਜੇ ਜੇਤੂ ਨੂੰ 15 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਜ ਵਿੱਚ ਛੇ ਮਾਲੀਆ ਚੱਕਰ ਹਨ, ਇਸ ਲਈ ਕੁੱਲ 18 ਪੁਰਸਕਾਰ ਹੋਣਗੇ। ਇਨਾਮ ਦੀ ਕੁੱਲ ਰਕਮ 5.4 ਕਰੋੜ ਰੁਪਏ ਹੈ। ਮੰਤਰੀ ਨੇ ਕਿਹਾ ਕਿ ਮੁਕਾਬਲਾ ਜਿੱਤਣ ਵਾਲੇ ਪਿੰਡਾਂ ਨੂੰ ਇਨਾਮੀ ਰਾਸ਼ੀ ਦੇ ਬਰਾਬਰ ਵਾਧੂ ਰਕਮ ਪ੍ਰੋਤਸਾਹਨ ਵਜੋਂ ਦਿੱਤੀ ਜਾਵੇਗੀ ਅਤੇ ਇਸ ਦੀ ਵਰਤੋਂ ਇਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ।
ਇਹ ਵੀ ਪੜੋ:ਦਰਦ ਦੇ 37 ਸਾਲ: ਦਰਬਾਰ ਸਾਹਿਬ ਮੱਥਾ ਟੇਕਣ ਗਏ, 12 ਸਾਲਾਂ ਪੁੱਤ ਸਣੇ 8 ਜੀਅ ਗੁਆ ਬੈਠੀ ਮਾਤਾ, ਹੰਝੂਆਂ ਦਾ ਸੈਲਾਬ ਬਚਿਆ