ਪਤੀ-ਪਤਨੀ ਵਿਚ ਲੜਾਈ-ਝਗੜਾ ਹੋਣਾ ਆਮ ਗੱਲ ਹੈ। ਪਰ ਕਈ ਵਾਰ ਇਹ ਲੜਾਈਆਂ ਅਜਿਹਾ ਰੂਪ ਲੈ ਲੈਂਦੀਆਂ ਹਨ ਜਿਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਰਾਜਸਥਾਨ ਦੇ ਅਲਵਰ ਤੋਂ।
ਅਲਵਰ ਵਿਚ ਇਕ ਪਰਿਵਾਰਕ ਝਗੜੇ ਕਾਰਨ ਪਤੀ ਨੇ ਅਜਿਹਾ ਕਦਮ ਚੁੱਕ ਲਿਆ ਜਿਸ ਦਾ ਨਤੀਜਾ ਪਤਨੀ ਨੂੰ ਭੁਗਤਣਾ ਪੈ ਰਿਹਾ ਹੈ। ਪਤੀ ਵੱਲੋਂ ਆਤਮਹੱਤਿਆ ਕਰ ਲਈ ਗਈ ਹੈ। ਰਹਿਣੀ ਥਾਣਾ ਖੇਤਰ ਦੇ ਪਿੰਡ ਨੰਗਲ ਦਾ ਰਹਿਣ ਵਾਲਾ ਸਿਧਾਰਥ ਸਰਕਾਰੀ ਮੁਲਾਜ਼ਮ ਸੀ। ਉਸ ਦੀ ਪਤਨੀ ਮਾਇਆ ਨੂੰ ਇੰਸਟਾਗ੍ਰਾਮ ਉਤੇ ਰੀਲਾਂ ਬਣਾਉਣ ਦਾ ਬਹੁਤ ਸ਼ੌਕ ਸੀ ਜਿਸ ਤੋਂ ਸਿਧਾਰਥ ਬਹੁਤ ਪ੍ਰੇਸ਼ਾਨ ਸੀ। ਉਸ ਨੇ ਕਈ ਵਾਰ ਆਪਣੀ ਪਤਨੀ ਨੂੰ ਰੀਲਾਂ ਬਣਾਉਣ ਤੋਂ ਮਨ੍ਹਾ ਵੀ ਕੀਤਾ। ਪਰ ਹਰ ਰੋਜ਼ ਪਤਨੀ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕਰਦੀ ਸੀ ਜਿਸ ਕਾਰਨ ਦੋਵਾਂ ਵਿਚਾਲੇ ਝਗੜੇ ਹੁੰਦੇ ਸੀ। ਆਖਿਰਕਾਰ ਇਸ ਤੋਂ ਤੰਗ ਆ ਕੇ ਸਿਧਾਰਥ ਨੇ ਅਜਿਹਾ ਕਦਮ ਚੁੱਕ ਲਿਆ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ।
ਇਹ ਵੀ ਪੜ੍ਹੋ : ”ਚੋਣ ਲੜਨੀ ਹੈ ਜਾਂ ਨਹੀਂ, ਉਹ ਬਲਕੌਰ ਸਿੰਘ ਦਾ ਨਿੱਜੀ ਫੈਸਲਾ ਹੈ’ : ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਦੱਸ ਦੇਈਏ ਮਾਇਆ ਦੇ ਸੋਸ਼ਲ ਮੀਡੀਆ ‘ਤੇ 56,000 ਫੋਲੋਅਰਸ ਸਨ ਤੇ ਉਹ ਰੋਜ਼ਾਨਾ ਇੰਸਟਾਗ੍ਰਾਮ ‘ਤੇ ਰੀਲਸ ਪੋਸਟ ਕਰਦੀ ਸੀ। ਲੋਕ ਮਾਇਆ ਦੀਆਂ ਇਨ੍ਹਾਂ ਪੋਸਟਾਂ ਉਤੇ ਅਪਮਾਨਜਨਕ ਟਿੱਪਣੀਆਂ ਵੀ ਕਰਦੇ ਸਨ, ਜੋ ਗੱਲ ਉਸ ਦੇ ਪਤੀ ਸਹੁਰਿਆਂ ਨੂੰ ਪਸੰਦ ਨਹੀਂ ਸੀ ਕਿ ਉਨ੍ਹਾਂ ਦੀ ਨੂੰਹ ਰੀਲਸ ਬਣਾਵੇ ਪਰ ਇਨ੍ਹਾਂ ਸਭ ਦੇ ਬਾਵਜੂਦ ਮਾਇਆ ਬਾਜ਼ ਨਹੀਂ ਆਈ ਤੇ ਰੀਲਜ਼ ਬਣਾਉਂਦੀ ਰਹੀ। ਆਤਮਹੱਤਿਆ ਕਰਨ ਤੋਂ 2 ਦਿਨ ਪਹਿਲਾਂ ਸਿਧਾਰਥ ਲਾਈਵ ਹੋਇਆ ਸੀ। ਇਸ ਵਿਚ ਉਸ ਨੇ ਆਪਣੀ ਮੌਤ ਲਈ ਪਤਨੀ ਨੂੰ ਜ਼ਿੰਮੇਵਾਰ ਦੱਸਿਆ ਸੀ। ਨਾਲ ਹੀ ਸੁਨੇਹਾ ਛੱਡਿਆ ਸੀ ਕਿ ਉਸ ਦਾ ਪਰਿਵਾਰ ਸਭ ਤੋਂ ਉਪਰ ਹੈ।