ਹੁਣ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਰਾਹੁਲ ਗਾਂਧੀ ‘ਤੇ ਤੰਜ ਕੱਸਣ ਲਈ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ‘ਤੇ ਪਲਟਵਾਰ ਕੀਤਾ ਹੈ।ਕਾਂਗਰਸ ਨੇਤਾ ਖੜਗੇ ਦਾ ਕਹਿਣਾ ਹੈ ਕਿ ਮਮਤਾ ਭਾਜਪਾ ਦੀ ਮਦਦ ਕਰ ਰਹੀ ਹੈ। ਇਹ ਮਮਤਾ ਨਹੀਂ, ਮਮਤਾ ਦਾ ਈਡੀ ਅਤੇ ਸੀਬੀਆਈ ਦਾ ਡਰ ਬੋਲ ਰਿਹਾ ਹੈ।
ਮਲਿਕਾਰਜੁਨ ਖੜਗੇ ਨੇ ਕਿਹਾ, ਸਾਡੇ ਨੇਤਾ ਰਾਹੁਲ ਗਾਂਧੀ ਜੀ ਹਰ ਵਿਸ਼ੇ ‘ਤੇ ਲੜ ਰਹੇ ਹਨ। ਕਿਸਾਨਾਂ ਦੇ ਮੁੱਦੇ ‘ਤੇ ਕੌਣ ਲੜਿਆ, ਮਹਿੰਗਾਈ ‘ਤੇ ਕੌਣ ਲੜਿਆ… ਪ੍ਰਿਅੰਕਾ ਗਾਂਧੀ ਜੀ ਜਿੱਥੇ ਯੂਪੀ ‘ਚ ਹਾਦਸੇ ਹੋਏ ਉੱਥੇ ਜਾ ਕੇ ਲੜੇ। ਉਹ ਅੱਜ ਵੀ ਕਿਸਾਨਾਂ ਲਈ ਲੜ ਰਹੇ ਹਨ। ਹਰ ਮੁੱਦੇ ‘ਤੇ ਸਾਡੀ ਲੜਾਈ ਜਾਰੀ ਹੈ। ਜੇਕਰ ਅਸੀਂ ਨਾ ਲੜਦੇ ਤਾਂ ਇੰਨੇ ਰਾਜਾਂ ਵਿੱਚ ਸਾਡੀ ਸਰਕਾਰ ਨਾ ਬਣਦੀ। ਸਾਡੇ ਬਾਰੇ ਅਜਿਹੀ ਬਿਆਨਬਾਜ਼ੀ ਸਹੀ ਨਹੀਂ ਹੈ। ਅਸੀਂ ਲੜਦੇ ਰਹਾਂਗੇ।
ਉਨ੍ਹਾਂ ਮਮਤਾ ਬੈਨਰਜੀ ‘ਤੇ ਨਿਸ਼ਾਨਾ ਵਿੰਨ੍ਹਦੇ ਅੱਗੇ ਕਿਹਾ, ਮੇਰਾ ਨੇਤਾ ਲੜ ਰਿਹਾ ਹੈ, ਮੈਦਾਨ ਵਿੱਚ ਹੈ, ਹਰ ਪਾਸੇ ਜਾ ਰਿਹਾ ਹੈ। ਕਿਸਾਨਾਂ ਲਈ ਲੜ ਰਿਹਾ ਹੈ, ਦਲਿਤਾਂ ਲਈ ਲੜ ਰਿਹਾ ਹੈ, ਔਰਤਾਂ ਲਈ ਲੜ ਰਿਹਾ ਹੈ, ਮਹਿੰਗਾਈ ਲਈ ਲੜ ਰਿਹਾ ਹੈ, ਆਮ ਲੋਕਾਂ ਲਈ ਲੜ ਰਿਹਾ ਹੈ। ਜਦੋਂ ਤੁਸੀਂ ਲੜਨ ਵਾਲਿਆਂ ਬਾਰੇ ਅਜਿਹੀ ਟਿੱਪਣੀ ਕਰਦੇ ਹੋ, ਮੈਨੂੰ ਲੱਗਦਾ ਹੈ ਕਿ ਇਸ ਨਾਲ ਭਾਜਪਾ ਦੀ ਮਦਦ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: