mamata banerjee attack on bjp: ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹਨ।ਅਸਮ ਅਤੇ ਪੱਛਮੀ ਬੰਗਾਲ ‘ਚ ਪਹਿਲੇ ਪੜਾਅ ਲਈ ਭਲਕੇ 27 ਮਾਰਚ ਨੂੰ ਪਹਿਲੇ ਪੜਾਅ ਦੀਆਂ ਵੋਟਾਂ ਹੋਣਗੀਆਂ।ਪਹਿਲੇ ਪੜਾਅ ਲਈ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਮ ‘ਚ ਚਾਰ ਰੈਲੀਆਂ ਨੂੰ ਸੰਬੋਧਿਤ ਕਰਨਗੇ।ਅਸਮ, ਬੰਗਾਲ ਦੇ ਨਾਲ ਨਾਲ ਕੇਰਲ, ਤਾਮਿਲਨਾਡੂ ਅਤੇ ਪੁੱਡੂਚੇਰੀ ਦੇ ਚੋਣਾਵੀ ਜੰਗ ਜਾਰੀ ਹੈ।
ਵੈਸਟ ਮਿਦਨਾਪੁਰ ‘ਚ ਇੱਕ ਰੈਲੀ ‘ਚ ਮਮਤਾ ਬੈਨਰਜੀ ਨੇ ਬੀਜੇਪੀ ‘ਤੇ ਨਿਸ਼ਾਨਾ ਸਾਧਿਆ।ਉਨ੍ਹਾਂ ਨੇ ਕਿਹਾ ਕਿ ਬੀਜੇਪੀ ਯੂ.ਪੀ ਤੋਂ ਗੁੰਡਿਆਂ ਨੂੰ ਲਿਆ ਰਹੀ ਹੈ।ਉਹ ਮਿਦਨਾਪੁਰ ‘ਚ ਘੁਸਪੈਠ ਕਰ ਰਹੇ ਹਨ।ਮੈਂ 28 ਮਾਰਚ ਤੋਂ ਨੰਦੀਗ੍ਰਾਮ ਦੀ ਸੁਰੱਖਿਆ ਕਰਾਂਗੀ।ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਗੁੰਡੇ ਤੁਹਾਨੂੰ ਨਿਸ਼ਾਨਾ ਬਣਾਉਂਦੇ ਹਨ ਤੁਹਾਡੇ ਹੱਥ ਜੋ ਵੀ ਲੱਗੇ, ਉਹੀ ਲੈ ਕੇ ਦੌੜ ਜਾਉ।ਦਿਨ ਗੁਜ਼ਰਨ ਦੇ ਨਾਲ ਹੀ ਬੀਜੇਪੀ ਨੂੰ ਅਹਿਸਾਸ ਹੋ ਰਿਹਾ ਹੈ ਕਿ ਉਹ ਬਹੁਤ ਬੁਰੇ ਤਰੀਕੇ ਨਾਲ ਹਾਰਨ ਵਾਲੀ ਹੈ ਤਾਂ ਉਹ ਭੜਕਾ ਰਹੇ ਹਨ ਕਿ ਜਦੋਂ ਕਿ ਗੈਸ ਦੇ ਭਾਅ ਵੱਧਦੇ ਜਾ ਰਹੇ ਹਨ।ਬੀਜੇਪੀ ਦੇ ਉਮੀਦਵਾਰ ਪੈਸੇ ਵੰਡ ਰਹੇ ਹਨ।
ਨਿਹੰਗ ਸਿੰਘਾਂ ਦੇ ENCOUNTER ਦਾ ਜਥੇਬੰਦੀਆਂ ਨੇ ਕੀਤਾ ਵਿਰੋਧ, ਪੁਲਿਸ ਕੋਲ ਗੋਲੀਆਂ ਚਲਾਉਣ ਦਾ ਅਧਿਕਾਰ ਨਹੀਂ