ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗੋਆ ਦੌਰੇ ਦੇ ਆਖਰੀ ਦਿਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੋਰ ਸ਼ਕਤੀਸ਼ਾਲੀ ਹੋਣਗੇ, ਕਿਉਂਕਿ ਕਾਂਗਰਸ ਰਾਜਨੀਤੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ।
ਮਮਤਾ ਬੈਨਰਜੀ ਨੇ ਕਾਂਗਰਸ ‘ਤੇ ਗੋਆ ‘ਚ ਗਠਜੋੜ ‘ਤੇ ਫੈਸਲਾ ਨਾ ਲੈਣ ਦਾ ਵੀ ਦੋਸ਼ ਲਗਾਇਆ। ਪਣਜੀ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਕਿਹਾ, ‘ਕਾਂਗਰਸ ਫੈਸਲਾ ਨਹੀਂ ਲੈ ਰਹੀ ਹੈ, ਦੇਸ਼ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਰਹੇ ਹਨ। ਮਮਤਾ ਬੈਨਰਜੀ ਨੇ ਕਿਹਾ, ‘ਮੈਂ ਫਿਲਹਾਲ ਸਭ ਕੁੱਝ ਨਹੀਂ ਕਹਿ ਸਕਦੀ, ਕਿਉਂਕਿ ਉਨ੍ਹਾਂ ਨੇ ਰਾਜਨੀਤੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕਾਂਗਰਸ ਦੀ ਬਦੌਲਤ ਮੋਦੀ ਜੀ ਹੋਰ ਤਾਕਤਵਰ ਬਣਨ ਜਾ ਰਹੇ ਹਨ। ਜੇਕਰ ਕੋਈ ਫੈਸਲਾ ਨਹੀਂ ਲੈਂਦਾ ਤਾਂ ਦੇਸ਼ ਇਸ ਦਾ ਖਮਿਆਜ਼ਾ ਕਿਉਂ ਭੁਗਤਦਾ ਹੈ। ਮਮਤਾ ਨੇ ਕਿਹਾ, ਕਾਂਗਰਸ ਨੂੰ ਪਹਿਲਾ ਮੌਕਾ ਮਿਲਿਆ ਸੀ। ਪਰ ਉਹ ਮੇਰੇ ਰਾਜ ਵਿੱਚ ਭਾਜਪਾ ਦੀ ਬਜਾਏ ਮੇਰੇ ਵਿਰੁੱਧ ਲੜ ਰਹੇ ਸਨ। ਟੀਐਮਸੀ ਨੇ ਗੋਆ ਦੀਆਂ ਸਾਰੀਆਂ 40 ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਟਾਈਟਲਰ ਦੀ ਨਿਯੁਕਤੀ ਨੂੰ ਲੈ ਕੇ CM ਚੰਨੀ ਅਤੇ ਅੰਬਿਕਾ ਸੋਨੀ ‘ਤੇ ਭੜਕੇ ਜਾਖੜ
ਇਸ ਤੋਂ ਪਹਿਲਾਂ ਮਮਤਾ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਮਮਤਾ ਬੈਨਰਜੀ ਨੇ ਕਿਹਾ, ਭਾਜਪਾ ਨੇ ‘ਅੱਛੇ ਦਿਨ’ ਦਾ ਵਾਅਦਾ ਕੀਤਾ ਸੀ ਪਰ ਹੁਣ ਇਹ ਲੋਕ ਦੇਸ਼ ਨੂੰ ਬਰਬਾਦ ਕਰਨ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਵੱਧ ਰਹੀ ਹੈ। ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਹਨ। ਜੀਐਸਟੀ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਪਰ ਭਾਜਪਾ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਗੰਭੀਰ ਨਹੀਂ ਹੈ। ਇਸ ਤੋਂ ਪਹਿਲਾਂ ਗੋਆ ਫਾਰਵਰਡ ਪਾਰਟੀ ਦੇ ਨੇਤਾ ਵਿਜੇ ਸਰਦੇਸਾਈ ਨੇ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: