ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ (ਬੁੱਧਵਾਰ) ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕੇਂਦਰ ਸਰਕਾਰ ਅਤੇ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ (ਬੀਜੇਪੀ) ‘ਤੇ ਤਿੱਖਾ ਹਮਲਾ ਬੋਲਿਆ।
ਬੈਨਰਜੀ ਨੇ ਕਿਹਾ, ‘ਪੱਛਮੀ ਬੰਗਾਲ ਨੂੰ ਸਿਰਫ 1.99 ਕਰੋੜ ਕੋਵਿਡ ਵੈਕਸੀਨ ਕਿਉਂ ? ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨੂੰ ਜਿਆਦਾ ਕਿਉਂ ਦਿੱਤੀ ਗਈ। ਬੰਗਾਲ ਨੂੰ ਟੀਕੇ ਦੀ ਸਪਲਾਈ ਘੱਟ ਹੋਣ ਕਾਰਨ ਰਾਜ ਵਿੱਚ ਟੀਕਾਕਰਨ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ। ਸਾਡੇ ‘ਤੇ ਹਮਲਾ ਕਿਉਂ ਕੀਤਾ ਜਾ ਰਿਹਾ ਹੈ?’ ਮਮਤਾ ਬੈਨਰਜੀ ਨੇ ਅੱਗੇ ਕਿਹਾ, ‘ਕੋਰੋਨਾ ਟੀਕਾਕਰਨ ਦਾ ਜਾਅਲੀ ਕੈਂਪ ਇੱਕ ਵੱਖਰਾ ਮਸਲਾ ਹੈ। ਰਾਜ ਸਰਕਾਰ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਭਾਜਪਾ ਬੰਗਾਲ ਦੇ ਅਕਸ ਨੂੰ ਖਰਾਬ ਕਰਨ ਦੀ ਸਾਜਿਸ਼ ਰਚ ਰਹੀ ਹੈ। ਨਕਲੀ ਕੈਂਪ ਚਲਾਉਣ ਵਾਲੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਸੀਂ ਇਸ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ।’
ਇਹ ਵੀ ਪੜ੍ਹੋ : ‘ਹਾਂ, ਮੈਂ ਧਮਕੀ ਦੇ ਰਿਹਾ ਹਾਂ, ਜੇ BJP ਨੇਤਾ ਸਟੇਜ ‘ਤੇ ਆਉਣਗੇ ਤਾਂ ਬੱਕਲ ਉਧੇੜ ਦਿੱਤੇ ਜਾਣਗੇ!’ ਝੜਪ ਤੋਂ ਬਾਅਦ ਟਿਕੈਤ ਦਾ ਵੱਡਾ ਬਿਆਨ
ਉਨ੍ਹਾਂ ਅੱਗੇ ਕਿਹਾ, ‘ਗੁਜਰਾਤ ਵਿੱਚ ਭਾਜਪਾ ਦੇ ਦਫ਼ਤਰ ਤੋਂ ਵੈਕਸੀਨ ਦਿੱਤੀ ਜਾ ਰਹੀ ਹੈ, ਇਸ ਮਾਮਲੇ ਵਿੱਚ ਪੱਤਰ ਕਿਉਂ ਨਹੀਂ ਲਿਖਿਆ ਗਿਆ। ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਸ ਵਿੱਚ ਭਾਜਪਾ ਦੇ ਲੋਕ ਸ਼ਾਮਿਲ ਹਨ। ਜੇ ਜਾਂਚ ਕੀਤੀ ਜਾਂਦੀ ਹੈ, ਤਾਂ ਉਹ ਸਾਰੇ ਫੜੇ ਜਾਣਗੇ। ਗੰਗਾ ਵਿੱਚ ਤੈਰਦੀਆਂ ਲਾਸ਼ਾਂ ਮਿਲਣ ਦੇ ਮਾਮਲੇ ‘ਚ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ? ਅੱਜ ਵੀ ਮਨਿਕਚਾਕ ‘ਤੇ ਇੱਕ ਤੈਰਦੀ ਹੋਈ ਲਾਸ਼ ਮਿਲੀ ਹੈ। ਹੁਣ ਤੱਕ ਕੁੱਲ 7 ਲਾਸ਼ਾਂ ਮਿਲੀਆਂ ਹਨ।’
ਇਹ ਵੀ ਦੇਖੋ : Nabha ਪਹੁੰਚੇ Cabinet Ministers Singla and Dharamsot ਦੀ ਕਿਸਾਨਾਂ ਨੇ ਘੇਰ ਬਣਾਈ ਰੇਲ, ਮਾਰੇ ਧੱਕੇ LIVE